← ਪਿਛੇ ਪਰਤੋ
ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਦੇ ਮੈਂਬਰਾਂ ਨੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਗਵਾਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 15 ਮਈ 2021 - ਭਗਵਾਨ ਪਰਸ਼ੂ ਰਾਮ ਚੈਰੀਟੇਬਲ ਸੁਸਾਇਟੀ ਫ਼ਰੀਦਕੋਟ ਵੱਲੋਂ ਪ੍ਰਧਾਨ ਰਾਕੇਸ਼ ਸ਼ਰਮਾ ਦੀ ਸਰਪ੍ਰਸਤੀ ਹੇਠ ਲਗਾਏ ਮੁਫ਼ਤ ਵੈਕਸੀਨ ਕੈਂਪ 'ਚ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਹਸਪਤਾਲ ਫ਼ਰੀਦਕੋਟ ਨੇ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਰਜਿ: ਫ਼ਰੀਦਕੋਟ ਦੇ ਸੀਨੀਅਰ ਮੈਂਬਰ ਰਾਜਨ ਨਾਗਪਾਲ, ਬਲਤੇਜ ਸਿੰਘ ਤੇਜੀ ਜੌੜਾ ਅਤੇ ਪੀ.ਆਰ.ਓ ਜਸਬੀਰ ਸਿੰਘ ਜੱਸੀ ਦੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦੀ ਦੂਜੀ ਡੋਜ਼ ਲਗਾਈ | ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਦੇ ਮੈਂਬਰ ਨੇ ਸੁਸਾਇਟੀ ਅਤੇ ਸਿਹਤ ਵਿਭਾਗ ਦਾ ਇਸ ਸ਼ਾਨਦਾਰ ਉਪਰਾਲੇ ਲਈ ਧੰਨਵਾਦ ਕੀਤਾ |
Total Responses : 972