ਕੈਨੇਡਾ ਨੇ ਭਾਰਤ ਨੂੰ ਕੋਰੋਨਾ ਰਾਹਤ ਸਾਮਾਨ ਭੇਜਿਆ
ਕਮਲਜੀਤ ਬੁੱਟਰ
- ਹਰਜੀਤ ਸਿੰਘ ਸੱਜਣ ਨੇ ਆਪਣੇ ਟਵਿਟਰ ‘ਤੇ ਜਾਣਕਾਰੀ ਸਾਂਝੀ ਕੀਤੀ
ਕੈਲਗਰੀ, 05 ਮਈ 2021 - ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਘਿਰੇ ਭਾਰਤ ਨੂੰ ਕੈਨੇਡਾ ਸਰਕਾਰ ਨੇ 25 ਹਜ਼ਾਰ ਵਾਇਲਜ਼ ਰੈਮਡੈਜ਼ਿਵਿਰ ਅਤੇ 350 ਵੈਂਟਿਲੇਟਰਜ਼ ਦੀ ਖੇਪ ਭਾਰਤ ਰਵਾਨਾ ਕੀਤੀ ਹੈ। ਫੌਜ ਦਾ ਇਕ ਜਹਾਜ਼ ਇਹ ਸਾਰੀ ਸਮਗਰੀ ਲੈ ਕੇ ਦਿੱਲੀ ਰਵਾਨਾ ਹੋ ਗਿਆ ਹੈ। 25 ਹਜ਼ਾਰ ਵਾਇਲਜ਼ ਨਾਲ 10 ਕਰੋੜ ਲੋਕਾਂ ਦਾ ਇਲਾਜ ਕੀਤਾ ਜਾ ਸਕੇਗਾ।