ਡੀ.ਪੀ.ਆਰ.ੳ. ਦਫਤਰ ਰੂਪਨਗਰ ਦੀ ਸਾਬਕਾ ਕਲਾਕਾਰ ਰੁਖਸ਼ਾਨਾ ਬੇਗਮ ਕੋਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰੀ
ਹਰੀਸ਼ ਕਾਲੜਾ
ਰੂਪਨਗਰ, 6 ਮਈ 2021 - ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ ਦੀ ਡਰਾਮਾ ਯੂਨਿਟ 'ਚ ਲੰਮੇ ਸਮੇਂ ਤੱਕ ਬਤੌਰ ਕੈਜੂਅਲ ਕਲਾਕਾਰ ਸੇਵਾ ਨਿਭਾਉਣ ਵਾਲੀ ਬੁਲੰਦ ਆਵਾਜ਼ ਦੀ ਮਾਲਿਕ ਰੁਖਸਾਨਾ ਬੈਗਮ (+70) ਅੱਜ ਕਰੋਨਾ ਮਹਾਮਾਰੀ ਅੱਗੇ ਆਪਣੀ ਜਿੰਗਦੀ ਦੀ ਜੰਗ ਹਾਰ ਗਈ ਅਤੇ ਇਸ ਫਾਨੀ ਦੁਨਿਆ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ। ਪਰਿਵਾਰ ਅਨੁਸਾਰ ਉਹ ਇਸ ਬਿਮਾਰੀ ਤੋਂ ਪੀੜਤ ਕੁਝ ਸਮੇਂ ਤੋਂ ਪੀਜੀਆਈ ਚੰਡੀਗੜ ਵਿਖੇ ਜੇਰੇ ਇਲਾਜ਼ ਸੀ।
ਅੱਜ ਕੱਲ੍ਹ ਪਿੰਡ ਕੋਟਲਾ ਨਿਹੰਗ ਵਿਖੇ ਆਪਣੇ ਬੇਟੇ ਕੋਲ ਰਹਿ ਰਹੀ ਸੀ। ਉਸ ਦੀ ਮੌਤ ਦੀ ਖਬਰ ਸੁਣਕੇ ਉਸ ਦੇ ਸਾਥੀ ਕਲਾਕਾਰਾਂ ਅਸੋਕ ਤਲਵਾੜ, ਆਸ਼ਾ ਤਲਵਾੜ, ਸੁਖਦੇਵ ਪਾਲੀ, ਸਰਵਰ ਅਲੀ, ਕੁਲਵੰਤ ਸਿੰਘ ਤੋਂ ਇਲਾਵਾ ਪੰਜਾਬੀ ਗਾਇਕ ਲਖਵੀਰ ਸਿੰਘ ਲੱਖਾ, ਸਾਬਕਾ ਪੀਆਰੳ ਰਾਜਿੰਦਰ ਸੈਣੀ, ਹਰੀਸ਼ ਕਾਲੜਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ. ਇਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਰੁਖਸ਼ਾਨਾ ਬੈਗਮ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ।