ਕੈਨੇਡਾ : ਉਘੇ ਬਿਜ਼ਨੈਸਮੈਨ ਤਲਵਿੰਦਰ ਸਿੰਘ ਰੈਂਡੀ ਬੈਂਸ ਨੂੰ ਸਦਮਾ-ਮਾਤਾ ਸਵਰਗਵਾਸ
ਹਰਦਮ ਮਾਨ
ਸਰੀ, 6 ਮਈ 2021- ਸਰੀ ਦੇ ਉਘੇ ਬਿਜਨੈਸਮੈਨ ਅਤੇ ਸੇਵ ਆਨ ਬਲੈਕਟੌਪ ਦੇ ਪ੍ਰੈਜੀਡੈਂਟ ਤਲਵਿੰਦਰ ਸਿੰਘ ਰੈਂਡੀ ਬੈਂਸ ਨੂੰ ਉਦੋ ਭਾਰੀ ਸਦਮਾ ਪੁੱਜਾ ਜਦੋ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਕੇਵਲ ਕੌਰ ਬੈਂਸ (ਸੁਪਤਨੀ ਸਵਰਗੀ ਅਜੀਤ ਸਿੰਘ ਬੈਂਸ ਪਿੰਡ ਸਰਹਾਲਾ ਖੁਰਦ ਅਕਾਲ) ਚਲਾਣਾ ਕਰ ਗਏ। ਉਹ ਕਰੀਬ 85 ਵਰ੍ਹਿਆਂ ਦੇ ਸਨ। ਮਾਤਾ ਕੇਵਲ ਕੌਰ ਆਪਣੇ ਪਿੱਛੇ ਤਿੰਨ ਪੁੱਤਰ ਜਸਵੰਤ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਤਲਵਿੰਦਰ ਸਿੰਘ ਬੈਂਸ, ਨੂੰਹਾਂ, ਧੀਆਂ ਤੇ ਭਰਿਆ ਪਰਿਵਾਰ ਛੱਡ ਗਏ ਹਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com