ਰੇਹੜੀ ਨੂੰ ਲੱਤ ਮਾਰਨੀ ਮਹਿੰਗੀ ਪਈ ਥਾਣੇਦਾਰ ਨੂੰ, ਪੜ੍ਹੋ ਕਿਉਂ ?
- ਕੈਪਟਨ ਦੇ ਹੁਕਮਾਂ 'ਤੇ ਫਗਵਾੜੇ ਦਾ ਐਸ ਐਚ ਓ ਮੁਅੱਤਲ
ਚੰਡੀਗੜ੍ਹ, 5 ਮਈ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਫਗਵਾੜੇ ਦੇ ਐਸ ਐਚ ਓ ਨਵਦੀਪ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਅਸਲ 'ਚ ਇਸ ਐਸ ਐਚ ਓ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਚ ਉਹ ਗਰੀਬਾਂ ਦੀਆਂ ਰੇਹੜੀਆਂ ਨੂੰ ਲੱਤਾਂ ਮਾਰ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ 'ਚ ਆਇਆ ਅਤੇ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਐਸ ਐਚ ਓ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ।
https://www.facebook.com/1677459214/videos/10216463802782421/