ਨਜਾਇਜ਼ ਸ਼ਰਾਬ ਬਰਾਮਦਗੀ ’ਚ ਮਲੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੜੋ ਪੂਰੀ ਖ਼ਬਰ..’’
ਰਾਜਵੰਤ ਸਿੰਘ
ਮਲੋਟ, 5 ਮਈ 2021-ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਸਥਾਨਕ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂਕਿ ਸਦਰ ਪੁਲਿਸ ਮਲੋਟ ਨੇ ਇੱਕ ਕਾਰ ਸਵਾਰ ਨੂੰ ਵੱਡੀ ਮਾਤਰਾ ’ਚ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ ਗਿਆ। ਥਾਣੇ ਦੇ ਐਸਐਚਓ ਪਰਮਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਤਹਿਤ ਜਦੋਂ ਪੁਲਿਸ ਟੀਮ ਪਿੰਡ ਸ਼ੇਰਗੜ ਤੋਂ ਤਰਖਾਣਵਾਲਾ ਵਿਚਕਾਰ ਪੁੱਜੀ ਤਾਂ ਉੱਥੇ ਇੱਕ ਮੈਰੂਨ ਰੰਗ ਦੀ ਵੈਗਨਾਰ ਕਾਰ, ਜਿਸਦਾ ਨੰਬਰ ਡੀਐਲ 9 ਸੀਐਮ 6760 ਸੀ, ਨੂੰ ਰੋਕਿਆ ਗਿਆ। ਜਦੋਂ ਕਾਰ ’ਚ ਪਈਆਂ ਚਾਰ ਕੈਨੀਆਂ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂਲ 270 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਮਿਲੀਆਂ, ਜਿਸ ਤੋਂ ਬਾਅਦ ਕਾਰ ਸਵਾਰ ਨੂੰ ਤੁਰੰਤ ਕਾਬੂ ਕਰ ਲਿਆ, ਜਿਸਦੀ ਪਛਾਣ ਧਰਮਿੰਦਰ ਰਾਮ ਵਾਸੀ ਬਾਹਮਣੀ ਵਾਲਾ ਕੋਕਰੀ ਜ਼ਿਲਾ ਫਾਜ਼ਿਲਕਾ ਵਜੋਂ ਹੋਈ ਹੈ। ਕਥਿਤ ਦੋਸ਼ੀ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।