9 ਭਾਜਪਾ ਆਗੂਆਂ ਦੀ ਹੱਤਿਆ ਨੂੰ ਦੱਸਿਆ ਲੋਕਤੰਤਰ ਦਾ ਕਤਲ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਈ 2021-ਸ਼ਹਿਰ ਦੇ ਜਲਾਲਾਬਾਦ ਰੋਡ ਫਾਟਕ ਨੇੜੇ ਅੱਜ ਭਾਜਪਾ ਵੱਲੋਂ ਜ਼ਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਬੰਗਾਲ ਵਿਖੇ 9 ਭਾਜਪਾ ਆਗੂਆਂ ਦੀ ਹੱਤਿਆ ਦੇ ਰੋਸ ਵਜੋਂ ਟੀਐਮਸੀ ਆਗੂਆਂ ਤੇ ਵਰਕਰਾਂ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਰਾਜੇਸ਼ ਪਠੇਲਾ ਤੇ ਮੰਡਲ ਪ੍ਰਧਾਨ ਰਾਣਾ ਕਮਰਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਦੀ ਬੰਗਾਲ ਵਿੱਚ ਟੀਐਮਸੀ ਸਰਕਾਰ ਆਈ ਹੈ, ਉਸ ਮਗਰੋਂ ਭਾਜਪਾ ਆਗੂਆਂ ’ਤੇ ਹਮਲੇ ਤੇ ਹੱਤਿਆਵਾਂ ਦੀ ਘਟਨਾਵਾਂ ਵੱਧ ਗਈਆਂ ਹਨ। ਇਹ ਸਭ ਕੁੱਝ ਟੀਐਮਸੀ ਆਗੂ ਕਰ ਰਹੇ ਹਨ।
ਇਸ ਮੌਕੇ ਉਨਾਂ ਕਿਹਾ ਕਿ 9 ਭਾਜਪਾ ਆਗੂਆਂ ਦੀ ਹੱਤਿਆ ਦੇਸ਼ ਅੰਦਰ ਲੋਕਤੰਤਰ ਦੇ ਕਤਲ ਸਮਾਨ ਹੈ। ਇਸ ਮੌਕੇ ਜ਼ਿਲਾ ਜਨਰਲ ਸੈਕਟਰੀ ਜੀਵਨ ਸ਼ਰਮਾ, ਰਵਿੰਦਰ ਕਟਾਰੀਆ, ਮੰਡਲ ਪ੍ਰਧਾਨ ਰਾਣਾ ਕਮਰਾ, ਅਨੂਰਾਗ ਰਾਹੁਲ ਸ਼ਰਮਾ, ਪਿ੍ਰੰਸ ਬੈਨੀਵਾਲ, ਹਰਜੋਤ ਸਿੰਘ ਰੁਮਾਣਾ ਆਦਿ ਵੀ ਮੌਜੂਦ ਸਨ। ਭਾਜਪਾਈਆਂ ਨੇ ਹੱਥਾਂ ’ਤੇ ਬੈਨਰ ਫੜਕੇ ਨਾਅਰੇਬਾਜ਼ੀ ਵੀ ਕੀਤੀ।