ਕਮਲਜੀਤ ਸਿੰਘ ਸੰਧੂ
ਬਰਨਾਲਾ, 16 ਅਪ੍ਰੈਲ 2021 - ਅਚਾਨਕ ਟਰੈਕਟਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਕਣਕ ਨਾਲ ਭਰੀ ਟਰੈਕਟਰ ਟਰਾਲੀ ਵਿੱਚ ਅੱਗ ਲੱਗ ਗਈ, ਜਿਸ ਕਾਰਨ ਟਰੈਕਟਰ ਟਰਾਲੀ ਸੜ ਕੇ ਸੁਆਹ ਹੋ ਗਏ ਅਤੇ ਜਿਆਦਾਤਰ ਕਣਕ ਵੀ ਸੜ ਗਈ। ਅੱਗ ਵਿੱਚ 2 ਏਕੜ ਦੀ ਫਸਲ ਸੜ ਗਈ। ਇਸ ਤੋਂ ਬਿਨਾਂ ਇਸ ਅੱਗ ਕਰਨ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 10 ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਦੁਆਰਾ ਬਣਾਈ ਗਈ ਇੱਕ ਮਿਨੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ' ਤੇ ਕਾਬੂ ਪਾਇਆ ਗਿਆ ਅਤੇ ਸਰਕਾਰੀ ਫਾਇਰ ਬ੍ਰਿਗੇਡ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਇਆ। ਕਿਸਾਨਾਂ ਵੱਲੋਂ ਤਕਰੀਬਨ ਅੱਠ ਤੋਂ ਨੌਂ ਲੱਖ ਤੱਕ ਦੇ ਨੁਕਸਾਨ ਦੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਬਰਨਾਲਾ ਦੇ ਪਿੰਡ ਧੌਲਾ ਵਿਖੇ ਇਕ ਕਿਸਾਨ ਦੇ ਖੇਤ ਵਿਚ ਅੱਗ ਲੱਗੀ ਜਦੋਂ ਉਹ ਕੰਬਾਈਨ ਵਿਚੋਂ ਫਸਲ ਕੱਟਣ ਤੋਂ ਬਾਅਦ ਟਰਾਲੀ ਨੂੰ ਮੰਡੀ ਲਿਜਾਣ ਲਈ ਤਿਆਰ ਸੀ, ਪਰ ਅਚਾਨਕ ਟਰੈਕਟਰ ਵਿਚ ਇਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ, ਜਿਸ ਤੋਂ ਕੁਝ ਸਮੇਂ ਵਿਚ ਅੱਗ ਸਾਰੇ ਟਰੈਕਟਰ ਅਤੇ ਟਰਾਲੀ ਵਿਚ ਫੈਲ ਗਈ ਅਤੇ ਆਸ ਪਾਸ ਦੇ ਖੇਤਾਂ ਵਿਚ ਵੀ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਗਈ, ਜਿਸ ਕਾਰਨ 2 ਏਕੜ ਵਿਚ ਖੜ੍ਹੀ ਕਨਕ ਦੀ ਫਸਲ ਸੜ ਕੇ ਸੁਆਹ ਹੋ ਗਈ ਅਤੇ ਨਾਲ ਲਗਭਗ 10 ਏਕੜ ਨਾੜ ਸੜ ਗਿਆ,.
ਪਿੰਡ ਵਾਸੀਆਂ ਦੁਆਰਾ ਬਣਾਈ ਗਈ ਇੱਕ ਮਿਨੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ' ਤੇ ਕਾਬੂ ਪਾਇਆ ਗਿਆ ਅਤੇ ਸਰਕਾਰੀ ਫਾਇਰ ਬ੍ਰਿਗੇਡ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਇਆ।