ਰਾਜਵੰਤ ਸਿੰਘ
ਗਿੱਦੜਬਾਹਾ, 16 ਅਪ੍ਰੈਲ 2021-ਨੇੜਲੇ ਪਿੰਡ ਹੁਸਨਰ ਵਿਖੇ ਅੱਜ ਆਈ ਤੇਜ਼ ਹਨ੍ਹੇਰੀ ਕਾਰਨ ਅਚਾਨਕ ਬਿਜਲੀ ਸਪਾਰਕਿੰਗ ਕਾਰਨ ਲੱਗੀ ਅੱਗ ਦੇ ਚੱਲਦਿਆਂ ਤਿੰਨ ਕਿਸਾਨਾਂ ਦੀ ਕੁੱਲ 9 ਕਿੱਲ੍ਹੇ ਪੱਕੀ ਖੜ੍ਹੀ ਕਣਕ ਸੜਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਹੁਸਨਰ ਵਿਖੇ ਹਨ੍ਹੇਰੀ ਦੌਰਾਨ ਹੋਈ ਸਪਾਰਕਿੰਗ ਕਾਰਨ ਚਿੰਗਆਈ ਖੇਤ ’ਚ ਡਿੱਗੀ, ਜਿਸ ਨਾਲ ਕਿਸਾਨ ਜਸਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਦੀ 5 ਕਿੱਲੇ, ਰਮਨਪ੍ਰੀਤ ਕੌਰ ਪਤਨੀ ਤਰਸੇਮ ਸਿੰਘ ਦੀ 2 ਕਿੱਲੇ ਅਤੇ ਜਸਕਰਨ ਸਿੰਘ ਪੁੱਤਰ ਰੂਪ ਸਿੰਘ ਦੀ 2 ਕਿੱਲੇ ਖੜ੍ਹੀ ਕਣਕ ਸੜ ਕੇ ਸਵਾਹ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਥਾਨਕ ਫਾਇਰ ਬਿ੍ਰਗੇਡ ਤੋਂ ਦੋ ਗੱਡੀਆਂ ਨੇ ਮੌਕੇ ’ਤੇ ਪੁੱਜਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ। ਫਾਇਰ ਬਿ੍ਰਗੇਡ ਮੁਲਾਜ਼ਮ ਪੂਰਾ 1 ਘੰਟਾ ਅੱਗ ਨਾਲ ਜੱਦੋ ਜਹਿਦ ਕਰਦੇ ਰਹੇ, ਜਦੋਂਕਿ ਨਾਲ ਹੀ ਚੱਲ ਰਹੀ ਤੇਜ਼ ਹਨ੍ਹੇਰੀ ਕਾਰਨ ਹੋਰ ਫ਼ਸਲ ਸੜਨ ਤੋਂ ਬਚਾਅ ਹੋ ਗਿਆ ਹੈ।