ਫਰੀਦਕੋਟ, 16 ਅਪ੍ਰੈਲ 2021 - ਅੱਜ ਸਾਡਾ ਵਾਤਾਵਰਨ ਬਹੁਤ ਗੰਧਲਾ ਹੋ ਗਿਆ ਹੈ, ਇਸ ਨੂੰ ਸਾਫ ਸੁਥਰਾ ਬਣਾਉਣ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀੜ ਸੁਸਾਇਟੀ ਵੱਲੋਂ ਜਗਸੀਰ ਸਿੰਘ ਦੇ ਜਨਮ ਦਿਨ ਮੌਕੇ ਪੌਦੇ ਲਗਾਉਂਦੇ ਸਮੇਂ ਕੀਤਾ। ਉਨ੍ਹਾਂ ਕਿਹਾ ਦਿਨ ਪ੍ਰਤੀਦਿਨ ਵਾਤਾਵਰਨ ਅਸ਼ੁੱਧ ਹੁੰਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅਨੇਕਾਂ ਬਿਮਾਰੀਆਂ ਪੈਂਦਾ ਹੋ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਵਾਤਾਵਰਨ ਦੀ ਸ਼ੁਧਤਾ ਲਈ ਪੌਦੇ ਲਗਾਉਣਾ ਅਤਿ ਜਰੂਰੀ ਹੈ।
ਉਨ੍ਹਾਂ ਕਿਹਾ ਸਾਨੂੰ ਖੁਸ਼ੀ ਦੇ ਪਲ ਜਿਵੇਂ ਜਨਮ ਦਿਨ, ਵਰੇਗੰਢ ਅਤੇ ਸਮਾਗਮਾਂ ਦੀ ਸ਼ੁਰੂਆਤ ਪੌਦੇ ਲਗਾ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਬੀੜ ਸੁਸਾਇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸੁਸਾਇਟੀ ਦੇ ਮੈਂਬਰ ਪੌਦੇ ਲਗਾਉਣ ਦੇ ਨਾਲ ਉਨ੍ਹਾਂ ਸਾਂਭ ਸੰਭਾਲ ਵੀ ਕਰਦੇ ਹਨ। ਇਸ ਮੌਕੇ ਤੇ ਜਸਪਿੰਦਰ ਬਰਾੜ, ਸਚਿਨ ਸੇਠੀ, ਕਮਲਜੀਤ ਬਰਾੜ ਅਤੇ ਸੋਨੀ ਹਾਜਰ ਸਨ।