ਰਵੀ ਜੱਖੂ
ਚੰਡੀਗੜ੍ਹ, 16 ਅਪ੍ਰੇਲ 2021 - ਗਵਰਨਰ ਪੰਜਾਬ ਨੂੰ ਚੰਡੀਗੜ੍ਹ 'ਚ ਮਿਲ ਕੇ ਬਾਹਰ ਆਏ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਹਰ ਮਹੀਨੇ ਨਿੱਜੀ ਤੌਰ 'ਤੇ ਗਵਰਨਰ ਸਾਬ੍ਹ ਨੂੰ ਮਿਲਣ ਆਉਂਦੇ ਨੇ। ਇਹ ਕੋਈ ਸਪੈਸ਼ਲ ਮਿਲਣੀ ਨਹੀਂ ਸੀ।
ਉਨ੍ਹਾਂ ਆਪਣੇ ਅਸਤੀਫੇ ਦੇ ਸਟੈਂਡ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਸਾਬ੍ਹ ਨੇ ਉਨ੍ਹਾਂ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਲਟਾ ਉਨ੍ਹਾਂ ਨੇ ਹੀ ਕੈਪਟਨ ਸਾਬ੍ਹ ਨੂੰ ਮਨਾ ਲਿਆ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਕੇਸ ਸਬੰਧੀ ਜੇ ਕੋਈ ਮਦਦ ਦੀ ਲੋੜ ਹੈ ਤਾਂ ਉਹ ਜਰੂਰ ਇਸ 'ਚ ਮਦਦ ਕਰਨਗੇ।