ਅਮਰੀਕਾ: ਟ੍ਰੈਫਿਕ ਸਟਾਪ ਦੌਰਾਨ ਡਾਂਟੇ ਰਾਈਟ ਨੂੰ ਮਾਰਨ ਵਾਲੀ ਮਹਿਲਾ ਪੁਲਿਸ ਅਧਿਕਾਰੀ ਨੇ ਦਿੱਤਾ ਅਸਤੀਫਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 14 ਅਪ੍ਰੈਲ 2021: ਮਿਨੇਸੋਟਾ ਵਿੱਚ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਇੱਕ ਕਾਲੇ ਮੂਲ ਦੇ ਆਦਮੀ ਡਾਂਟੇ ਰਾਈਟ ਨੂੰ ਮਾਰਨ ਵਾਲੀ ਇੱਕ ਗੋਰੀ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਸ਼ਹਿਰ ਦੇ ਪੁਲਿਸ ਮੁਖੀ ਸਮੇਤ ਅਸਤੀਫਾ ਦੇ ਦਿੱਤਾ ਹੈ। ਬਰੁਕਲਿਨ ਸੈਂਟਰ ਦੀ ਇਹ ਅਧਿਕਾਰੀ, ਕਿਮ ਪੋਟਰ(26) ਜਿਸਨੇ 20 ਸਾਲਾ ਡਾਂਟੇ ਰਾਈਟ ਨੂੰ ਮਾਰਿਆ, ਅਤੇ ਪੁਲਿਸ ਮੁਖੀ ਟਿਮ ਗੈਨਨ ਦੋਵਾਂ ਨੇ ਅਸਤੀਫਾ ਦਿੱਤਾ ਹੈ। ਪਰ ਇਸਦੇ ਬਾਵਜੂਦ ਵੀ ਇਸ ਮੌਤ ਦੇ ਵਿਰੁੱਧ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਬਾਅਦ ਵਿੱਚ ਮਿਨੀਆਪੋਲਿਸ 'ਚ ਲਗਾਤਾਰ ਤੀਜੀ ਰਾਤ ਝੜਪ ਹੋਈ ਅਤੇ ਅਧਿਕਾਰੀਆਂ ਵੱਲੋਂ ਤਕਰੀਬਨ 60 ਗਿਰਫਤਾਰੀਆਂ ਵੀ ਕੀਤੀਆਂ ਗਈਆਂ । ਇਸ ਸੰਬੰਧ ਵਿੱਚ ਵਾਸ਼ਿੰਗਟਨ ਕਾਉਂਟੀ ਦੇ ਅਟਾਰਨੀ ਪੀਟ ਓਰਪੁਟ, ਉਹ ਬੁੱਧਵਾਰ ਨੂੰ ਦੋਸ਼ ਲਗਾਉਣ ਵਾਲਾ ਫੈਸਲਾ ਲੈਣ ਦੀ ਉਮੀਦ ਰੱਖਦਾ ਹੈ। ਸੋਮਵਾਰ ਨੂੰ ਵੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨਾਂ ਦੀ ਕੀਤੇ ਗਏ, ਜਿਸ ਦੌਰਾਨ ਪੁਲਿਸ ਨੇ ਦੱਸਿਆ ਕਿ 40 ਪ੍ਰਦਰਸ਼ਨਕਾਰੀ ਗ੍ਰਿਫਤਾਰ ਕੀਤੇ ਗਏ ਸਨ। ਪੁਲਿਸ ਅਨੁਸਾਰ ਕੁੱਝ ਅਫਸਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਲੁੱਟ ਦੀਆਂ ਵੀ ਕੁੱਝ ਘਟਨਾਵਾਂ ਵਾਪਰੀਆਂ ਸਨ।ਇਸ ਹੱਤਿਆ ਦੇ ਸੰਬੰਧ ਵਿੱਚ ਪੁਲਿਸ ਮੁਖੀ ਗੈਨਨ ਨੇ ਕਿਹਾ ਕਿ ਅਧਿਕਾਰੀ ਪੋਟਰ ਨੇ ਉਸ ਸਮੇਂ ਟੀਜ਼ਰ ਦੀ ਵਰਤੋਂ ਕਰਨੀ ਸੀ ਪਰ ਇਸ ਦੀ ਬਜਾਏ ਉਸ ਨੇ ਆਪਣੀ ਬੰਦੂਕ ਹੱਥ ਵਿੱਚ ਲੈ ਲਈ।ਇਸ ਸੰਬੰਧੀ ਮਿਨੇਸੋਟਾ ਬਿਊਰੋ ਆਫ ਕ੍ਰਿਮੀਨਲ ਅਪਰੈਸਨ ਇਸ ਜਾਨਲੇਵਾ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।