ਚੰਡੀਗੜ੍ਹ, 14 ਅਪ੍ਰੈਲ 2021 - ਬਾਬੂਸ਼ਾਹੀ ਨੈਟਵਰਕ ਦੇ ਚੀਫ ਐਡੀਟਰ ਬਲਜੀਤ ਬੱਲੀ ਦੇ ਨਾਂਅ ਦੇ ਇੱਕ ਫੇਕ ਅਕਾਊਂਟ ਤੋਂ ਫੇਕ ਈਮੇਲਜ਼ ਆ ਰਹੀਆਂ ਹਨ। ਜਿਸ 'ਚ ਲਿਖਿਆ ਹੋਇਆ ਹੈ ਕਿ 'ਜਦੋਂ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀਂ ਇੱਕ ਈਮੇਲ ਭੇਜੋ।'
ਇਸ ਬਾਰੇ ਬਾਬੂਸ਼ਾਹੀ ਨੈਟਵਰਕ ਅਦਾਰੇ ਅਤੇ ਤਿਰਛੀ ਨਜ਼ਰ ਮੀਡੀਆ ਦੇ ਚੀਫ ਐਡੀਟਰ ਬਲਜੀਤ ਬੱਲੀ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਈਮੇਲ ਤੋਂ ਕਿਸੇ ਨੂੰ ਰਿਪਲਾਈ ਕਰਨ ਲਈ ਮੈਸੇਜ਼ ਆ ਰਿਹਾ ਹੈ, ਉਹ ਈਮੇਲ ਫੇਕ ਹੈ ਜਿਸ 'ਚ ਉਨ੍ਹਾਂ ਦਾ ਨਾਂਅ ਵਰਤਿਆ ਜਾ ਰਿਹਾ ਹੈ, ਉਨ੍ਹਾਂ ਵੱਲੋਂ ਕਿਸੇ ਨੂੰ ਅਜਿਹੀ ਕੋਈ ਵੀ ਈਮੇਲ ਨਹੀਂ ਭੇਜੀ ਜਾ ਰਹੀ।
ਅਜਿਹੀ ਇੱਕ ਈਮੇਲ ਬਾਬੂਸ਼ਾਹੀ ਟੀਮ ਦੇ ਇੱਕ ਸਟਾਫ ਮੈਂਬਰ ਨੂੰ ਆਈ, ਜਿਸ ਨੇ ਇਸ ਨੂੰ ਅਸਲੀ ਸਮਝ ਕੇ ਰਿਪਲਾਈ ਕੀਤਾ ਗਿਆ, ਜਿਸ ਤੋਂ ਬਾਅਦ ਉਸ ਕੋਲੋਂ ਬਲਜੀਤ ਬੱਲੀ ਦੀ ਤਰਫੋ ਐਮਰਜੈਂਸੀ ਲੋੜ ਕਹਿ ਕੇ ਪੈਸਿਆਂ ਦੀ ਮੰਗ ਕੀਤੀ ਗਈ . ਜਿਸ ਤੋਂ ਬਾਅਦ ਉਸ ਸਟਾਫ ਮੈਂਬਰ ਨੇ ਬਾਬੂਸ਼ਾਹੀ ਦੇ ਚੀਫ ਐਡੀਟਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇੱਕ ਕਿਸੇ ਵੱਲੋਂ ਫੇਕ ਅਕਾਊਂਟ ਬਣਾਇਆ ਗਿਆ ਹੈ ਜੋ ਕਿ ਬਲਜੀਤ ਬੱਲੀ ਦਾ ਨਾਂਅ ਵਰਤ ਜੇ ਲੋਕਾਂ ਨਾਲ ਠੱਗੀ ਮਾਰਨ ਦੀ ਫਿਰਾਕ 'ਚ ਹੈ। ਜੇ ਬਾਬੂਸ਼ਾਹੀ ਦੇ ਮੈਂਬਰ ਤੋ ਬਿਨਾ ਵੀ ਕਿਸੇ ਹੋਰ ਸੱਜਣ ਨੂੰ ਈ ਮੇਲ ਆਵੇ ਤਾਂ ਉਹ ਪਹਿਲਾਂ ਈਮੇਲ ਅਡਰੈਸ ਚੈੱਕ ਕਰੇ ਅਤੇ ਬਲਜੀਤ ਬੱਲੀ ਦੇ ਧਿਆਨ ਚ ਲਿਆਵੇ . ਸੋ ਅਜਿਹੀ ਫੇਕ ਈਮੇਲ ਦਾ ਰਿਪਲਾਈ ਕਰਨ ਤੋਂ ਗੁਰੇਜ਼ ਕਰੋ ਅਤੇ ਇਸ ਕਿਸਮ ਦੀ ਸਾਈਬਰ ਠੱਗੀ ਤੋਂ ਬਚੋ।