ਚੰਡੀਗੜ੍ਹ, 14 ਅਪ੍ਰੈਲ 2021 - ਟੀਚਰ ਟ੍ਰਾਂਸਫਰ ਪਾਲਿਸੀ 2019 ਅਧੀਨ ਸਿੱਖਿਆ ਵਿਭਾਗ ਨੇ ਲੰਘੀ 9 ਅਪ੍ਰੈਲ 2021 ਨੂੰ ਵੱਖ ਵੱਖ ਕਾਡਰ ਦੇ ਅਧਿਆਪਕਾਂ ਦੇ ਦੂਜੇ ਗੇੜ ਦੀਆਂ ਬਦਲੀਆਂ ਦੇ ਆਨਲਾਈਨ ਹੁਕਮ ਜਾਰੀ ਕੀਤੇ ਸਨ, ਜਿੰਨ੍ਹਾਂ ਸਬੰਧੀ ਆਨਲਾਈ ਇਤਰਾਜ਼ ਭਰਨ ਦੀ ਮਿਤੀ 14 ਅਪ੍ਰੈਲ 2021 ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਬਦਲੀ ਦੇ ਕੇਵਲ ਆਨਲਾਈਨ ਭਰੇ ਇਤਰਾਜ਼ ਹੀ ਵਿਚਾਰੇ ਜਾਣਗੇ। ਇਤਰਾਜ਼ ਪੰਜਾਬ ਸਕੂਲ ਪੋਰਟਲ ਤੇ ਸਟਾਫ ਲਾਗਇਨ ਅਧੀਨ ਦਿੱਤੇ ਲਿੰਕ "ਓਬਜੈਕਸ਼ਨ ਰਿਗਾਰਡਿੰਗ ਟ੍ਰਾਂਸਫਰ" 'ਤੇ ਕੀਤਾ ਜਾ ਸਕਦਾ ਹੈ।
ਇਹ ਵੀ ਕਿਹਾ ਗਿਆ ਹੈ ਕਿ ਜਿੰਨ੍ਹਾਂ ਅਧਿਆਪਕਾਂ ਦੀ ਬਦਲੀ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਮਿਤੀ 9 ਅਪ੍ਰੈਲ 2021 ਨੂੰ ਜਾਰੀ ਕੀਤੇ ਸੀ, ਉਨ੍ਹਾਂ 'ਚੋਂ ਜੇਕਰ ਕੋਈ ਅਧਿਆਪਕ ਬਦਲੀ ਰੱਦ ਕਰਾਉਣਾ ਚਾਹੁੰਦਾ ਹੈ ਤਾਂ ਈ-ਪੰਜਾਬ ਸਕੂਲ ਪੋਰਟਲ 'ਤੇ ਲਾਗ ਇਨ ਕਰਕੇ "ਟ੍ਰਾਂਸਫਰ ਕੈਂਸਲੇਸ਼ਨ" ਲਿੰਕ 'ਤੇ ਕਲਿੱਕ ਕਰਕੇ ਬਦਲੀ ਰੱਦ ਕਰਾਉਣ ਸਬੰਧੀ ਆਨਲਾਈਨ ਬੇਨਤੀ ਵੀ ਅੱਜ ਜਣਿਕਿ 14 ਅਪ੍ਰੈਲ ਤੱਕ ਹੀ ਕਰ ਸਕਦਾ ਹੈ। ਬਦਲੀ ਰੱਦ ਕਰਾਉਣ ਸਬੰਧੀ ਮੁੱਖ ਦਫਤਰ 'ਚ ਦਸਤੀ ਦਰਖਾਸਤਾਂ 'ਤੇ ਕੋਈ ਵਿਚਾਰ ਨਹੀਂ ਕੀਤਾ ਜਾਏਗਾ।