ਰੋਪੜ, 13 ਅਪ੍ਰੈਲ 2021 - ਪਿਛਲੇ ਕੁਝ ਦਿਨਾਂ ਤੋ ਮੁਹੱਲਾ ਫੂਲ ਚੱਕ ਦਾ ਇੱਕ 28 ਸਾਲਾ ਡਿਊਟੀ ਤੇ ਗਿਆ ਨੌਜਵਾਨ ਨਾ ਤਾਂ ਡਿਊਟੀ ਤੇ ਪਹੁੰਚਿਆ ਨਾ ਘਰ। ਉਹ ਪਿਛਲੇ 6 ਦਿਨਾਂ ਤੋਂ ਲਾਪਤਾਂ ਹੈ। ਪਰਿਵਾਰਕ ਮੈਬਰ ਬਹੁਤ ਘਬਰਾਏ ਹੋਏ ਹਨ। ਇਸ ਦੇ ਸਬੰਧ ’ਚ ਬਿਹਾਰੀ ਲਾਲ ਮੁਹੱਲਾ ਫੂਲ ਚੱਕਰ ਬਜਾਰ ਰੋਪੜ ਨੇ ਦੱਸਿਆ ਕਿ ਉਸਦਾ ਪੁੱਤਰ ਪ੍ਰਦੀਪ ਕੁਮਾਰ ਉਮਰ 28 ਸਾਲ ਹੈ 7 ਅਪ੍ਰੈਲ ਨੂੰ ਸਵੇਰੇ 8 ਵਜੇ ਸੇਂਟਰੇਂਟ ਫਾਰਮਾਸਿਟੀਕਲ ਲਿਮਿਟਿਡ ਟੌਂਸਾ (ਨਵਾਂਸ਼ਹਿਰ) ਡਿਊਟੀ ਲਈ ਗਿਆ। ਪਰ ਉਸ ਦਾ ਅੱਜ ਤੱਕ ਕੋਈ ਸੁਰਾਗ ਨਹੀ ਪਤਾ ਲੱਗਾ।
ਉਨਾਂ ਦੱਸਿਆ ਕਿ ਅਸੀਂ ਜਦੋਂ ਸੇਂਟਰੇਂਟ ਫਰਮਾਸਿਟੀਕਲ ਟੌਂਸਾ ’ਚ ਪ੍ਰਦੀਪ ਕੁਮਾਰ ਦੇ ਬਾਰੇ ਪਤਾ ਕੀਤਾ ਤਾਂ ਉਨਾਂ ਦੱਸਿਆ ਕਿ ਪ੍ਰਦੀਪ ਡਿਊਟੀ ਤੇ ਨਹੀ ਪੁੱਜਾ। ਬਿਹਾਰੀ ਲਾਲ ਨੇ ਦੱਸਿਆ ਕਿ ਇਸਦੇ ਸਬੰਧ ’ਚ ਸਿਟੀ ਥਾਣਾ ਰੂਪਨਗਰ ’ਚ ਸੂਚਨਾ ਦੇ ਦਿੱਤੀ ਗਈ ਹੈ। ਉਨਾਂ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਸਦੇ ਪੁੱਤਰ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ।