ਸੰਗਰੂਰ, 12 ਅਪ੍ਰੈਲ 2021 - ਕਣਕ ਦੀ ਵਾਢੀ ਕਰਦਾ ਇਹ ਸ਼ਖਸ ਕੋਈ ਆਮ ਬੰਦਾ ਨਹੀਂ ਐ, ਅੱਜ ਦੇ ਦੌਰ 'ਚ ਵਾਢੀ ਕਰਨੋਂ ਦੂਰ ਭੱਜ ਰਹੀ ਨੌਜਵਾਨ ਪੀੜ੍ਹੀ ਨੂੰ ਇਹ ਸ਼ਖਸ ਆਪਣੇ ਨਿੱਕੇ ਬੱਚਿਆਂ ਨੂੰ ਵੱਢੀ ਕਰਨਾ ਸਿਖਾ ਕੇ ਵੱਡਾ ਸੰਦੇਸ਼ ਦੇ ਰਿਹੈ। ਇਸ ਸ਼ਖਸ ਦਾ ਨਾਂਅ ਹੈ ਰਾਮਵੀਰ ਤੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇਹ ਡੀ.ਸੀ ਨੇ।
ਜਿੰਨ੍ਹਾਂ ਨੇ ਆਪਣੀ ਸਰਕਾਰੀ ਕੋਠੀ ਦੇ ਅੰਦਰ ਕਣਕ ਬੀਜ ਰੱਖੀ ਐ ਤੇ ਉਸਦੀ ਵਾਢੀ ਵੀ ਉਹ ਖੁਦ ਕਰ ਰਹੇ ਨੇ।
ਹਰਿਆਣੇ ਦੇ ਝੱਜਰ ਜ਼ਿਲ੍ਹੇ ਤੋਂ ਨੌਜਵਾਨ, ਇਮਾਨਦਾਰ ਅਤੇ ਸੂਝਜਵਾਨ ਆਈ.ਏ.ਐਸ ਅਫਸਰ ਰਾਮਵੀਰ ਨੇ ਜੇ ਐਨ ਯੂ ਦਿੱਲੀ ਤੋਂ ਪੌਲੀਟਿਕਲ ਸਾਇੰਸ ਵਿਚ ਆਪਣੀ ਗ੍ਰੈਜੂਏਸ਼ਨ ਆਨਰਜ਼ ਤੇ ਐਮ.ਏ. ਅਤੇ ਸਕਿਉਰਿਟੀ ਰਿਲੇਸ਼ਨਜ਼ ਵਿਚ ਐਮ ਫਿਲ ਵੀ ਕੀਤੀ ਹੈ। ਰਾਮਵੀਰ 2009 ਬੈਚ ਦੇ ਆਈਏਐਸ ਅਧਿਕਾਰੀ ਨੇ ਜੋ ਕਿ 31-ਅਗਸਤ -2009 ਨੂੰ ਅਫਸਰ ਵਜੋਂ ਤੈਨਾਤ ਹੁੰਦੇ ਨੇ।
ਡੀ.ਸੀ ਰਾਮਵੀਰ ਨੇ ਆਈਏਐਸ ਕਰਨ ਤੋਂ ਪਹਿਲਾਂ ਆਈਆਰਐਸ ਅਧਿਕਾਰੀ ਵਜੋਂ ਵੀ ਕੰਮ ਕੀਤਾ। ਖੇਤੀਬਾੜੀ ਤੋਂ ਇਲਾਵਾ, ਡਿਪਟੀ ਕਮਿਸ਼ਨਰ ਰਾਮਵੀਰ ਸਵੇਰੇ ਜਲਦੀ ਉੱਠਦੇ ਨੇ ਅਤੇ ਰੋਜ਼ਾਨਾ ਗਾਵਾਂ ਦਾ ਦੁੱਧ ਵੀ ਚੋਂਦੇ ਨੇ
ਡੀ.ਸੀ ਰਾਮਵੀਰ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਨੂੰ ਦਫਤਰੀ ਕੰਮਕਾਜ 'ਚ ਬਹੁਤ ਰੁਝੇਵਾਂ ਰਹਿਮਦਾ ਹੈ, ਪਰ ਫਿਰ ਵੀ ਉਹ ਰੋਜ਼ਾਨਾ ਆਪਣੀਆਂ ਗਾਵਾਂ ਦੀ ਦੇਖ ਭਾਲ ਅਤੇ ਖੇਤੀਬਾੜੀ ਲਈ ਕੁਝ ਸਮਾਂ ਜਰੂਰ ਕੱਢਦੇ ਨੇ। ਉਨ੍ਹਾਂ ਦਾ ਮੰਨਣਾ ਕਿ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਇਹ ਬਹੁਤ ਹੀ ਵਧੀਆ ਤੇ ਅਰਾਮਦਾਇਕ ਤਰੀਕਾ ਹੈ।
Read In English