ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਦਿੱਲੀ ਦੇ ਕਿਸਾਨ-ਮੋਰਚਿਆਂ 'ਤੇ ਮਨਾਇਆ ਜਾਵੇਗਾ
14 ਅਪ੍ਰੈਲ 2021 ਦੇ ਮੌਕੇ 'ਤੇ ਕਿਸਾਨ ਬਹੁਜਨ ਏਕਤਾ ਨੂੰ ਮਜ਼ਬੂਤ ਕਰੋ
ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਵਾਪਸ ਕਰਵਾਉਣ ਲਈ ਸੰਘਰਸ਼ ਵਿਚ ਇਕਜੁੱਟ ਹੋਵੇ ਬਹੁਜਨ ਕਿਸਾਨ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੰਬੇਦਕਰ ਜੈਅੰਤੀ ਦੇ ਮੌਕੇ 'ਤੇ 14 ਅਪ੍ਰੈਲ ਨੂੰ ਸੰਵਿਧਾਨ ਬਚਾਓ ਦਿਵਸ ਅਤੇ ਕਿਸਾਨ ਬਹੁਜਨ ਏਕਤਾ ਦਿਵਸ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਦਿਨ ਦੇਸ਼ ਭਰ ਦੇ ਦਲਿਤ ਆਦਿਵਾਸੀਆਂ ਅਤੇ ਬਹੁਜਨਾਂ ਨੂੰ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਸੱਦਾ ਹੈ। ਬਹੁਜਨ ਸਮਾਜ ਦੇ ਕਈ ਨੁਮਾਇੰਦੇ 14 ਅਪ੍ਰੈਲ ਨੂੰ ਸਿੰਧੂ, ਟਿਕਰੀ, ਗਾਜੀਪੁਰ ਅਤੇ ਦਿੱਲੀ ਦੇ ਆਲੇ ਦੁਆਲੇ ਕਿਸਾਨਾਂ ਦੇ ਹੋਰ ਧਰਨਿਆਂ 'ਤੇ ਪਹੁੰਚਣਗੇ।
ਡਾ. ਭੀਮ ਰਾਓ ਅੰਬੇਦਕਰ ਦੇਸ਼ ਦੇ ਸ਼ੋਸ਼ਿਤ, ਦੱਬੇ-ਕੁਚਲੇ ਲੋਕਾਂ ਦੀ ਆਜ਼ਾਦੀ ਦੇ ਸੁਪਨੇ ਦੇ ਨਾਇਕ ਹਨ। ਅਸੀਂ ਉਹਨਾਂ ਨੂੰ ਸੰਵਿਧਾਨ ਦੇ ਸਿਰਜਣਹਾਰ ਵਜੋਂ ਜਾਣਦੇ ਹਾਂ। ਅੱਜ ਜਦੋਂ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਖੇਤੀਬਾੜੀ ਅਤੇ ਕਰਜ਼ੇ ਕਰਕੇ ਘਾਟਾ ਵੱਧ ਰਿਹਾ ਹੈ, ਤਾਂ ਇਸ ਦੇ ਕਾਰਨ ਖੇਤੀ ਨਾਲ ਜੁੜੇ ਲੋਕਾਂ ਉਤੇ ਸੰਕਟ ਵੀ ਵੱਧ ਰਿਹਾ ਹੈ।
ਖੇਤੀਬਾੜੀ ਲਈ ਬਣਾਏ ਇਹ ਤਿੰਨ ਕਾਨੂੰਨ ਅਤੇ ਬਿਜਲੀ ਬਿੱਲ 2020 ਵੀ ਮੋਦੀ ਸਰਕਾਰ ਦੀਆਂ ਗ਼ਰੀਬ ਵਿਰੋਧੀ ਨੀਤੀਆਂ ਦਾ ਅਗਲਾ ਕਦਮ ਹਨ। ਅੱਜ ਇਹ ਕਾਨੂੰਨ ਦੋਵਾਂ ਜ਼ਮੀਨਾਂ ਵਾਲੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਖਤਰਾ ਬਣ ਗਏ ਹਨ। ਖੇਤੀ ਦਾ ਇਹ ਨਵਾਂ ਢਾਂਚਾ ਬੇਜ਼ਮੀਨੇ ਅਤੇ ਗਰੀਬਾਂ ਲਈ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਕੰਪਨੀਆਂ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਨਾਮ ਤੇ ਵੱਡੇ ਪੱਧਰ 'ਤੇ ਮਸ਼ੀਨਾਂ ਦੀ ਵਰਤੋਂ ਕਰਨਗੀਆਂ ਅਤੇ ਠੇਕੇ ਤੇ ਖੇਤੀ ਕਰਨ ਵਾਲਿਆਂ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਠੇਕੇ ਤੇ ਖੇਤੀ ਕਰਨ ਵਾਲੇ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਤੋਂ ਹੀ ਆਉਂਦੇ ਹਨ। ਦੇਸ਼ ਦੇ ਲੋਕਾਂ ਲਈ ਇਹ ਬੜੇ ਉਤਸ਼ਾਹ ਦੀ ਗੱਲ ਹੈ ਕਿ ਬੇਜ਼ਮੀਨੇ ਕਿਸਾਨ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਲੜ ਰਹੀਆਂ ਨੇ।
ਇਸ ਸਮਾਗਮ ਤੋਂ ਪਹਿਲਾਂ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਸ਼ੁਭ ਮੌਕੇ 'ਤੇ ਦਿੱਲੀ ਦੇ ਕਿਸਾਨ-ਮੋਰਚਿਆਂ 'ਤੇ ਬੈਠੇ ਕਿਸਾਨ ਇਸ ਪ੍ਰੋਗਰਾਮ ਨੂੰ ਰਵਾਇਤੀ ਢੰਗ ਨਾਲ ਮਨਾਉਣਗੇ। ਕਿਸਾਨਾਂ-ਮਜ਼ਦੂਰਾਂ-ਗਰੀਬਾਂ ਦੀ ਮੁਕਤੀ ਅਤੇ ਸਮਾਜਿਕ ਨਿਆਂ ਦੀ ਰਾਹ ਦਿਖਾਉਣ ਵਾਲੇ ਖਾਲਸਾ ਪੰਥ ਦੇ ਸਥਾਪਨਾ ਦਿਵਸ'ਤੇ ਸਿੰਘੂ ਸਰਹੱਦ' ਤੇ ਵੀ ਪ੍ਰੋਗਰਾਮ ਹੋਣਗੇ, ਟਿਕਰੀ ਬਾਰਡਰ ਤੇ ਵੀ “ਪਿੰਡ ਕੈਲੀਫੋਰਨੀਆ” ‘ਤੇ ਵਿਸਾਖੀ ਦੇ ਸਭਿਆਚਾਰਕ ਪ੍ਰੋਗਰਾਮ, ਖੇਡਾਂ ਅਤੇ ਹੋਰ ਰਵਾਇਤੀ ਪ੍ਰੋਗਰਾਮ ਹੋਣਗੇ।