ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2021: ਆਮ ਆਦਮੀ ਪਾਰਟੀ ਦੀ ਆਗੂ ਮਨਦੀਪ ਕੌਰ ਰਾਮਗੜ੍ਹੀਆ ਨੇ ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਵੱਲੋਂ ਐਲ ਕੇ ਜੀ ਦੀ ਫੀਸ ਵਧਾਉਣ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸੰਕਟ ਦੇ ਹਾਲਾਤਾਂ ਨੂੰ ਦੇਖਦਿਆਂ ਸਕੂਲ ਪ੍ਰਬੰਧਕਾਂ ਤੋਂ ਇਹ ਵਾਧਾ ਵਾਪਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਸਰਕਾਰੀ ਸਕੂਲਾਂ ਵਿੱਚ ਸਾਧਨਾਂ ਦੀ ਕਮੀ ਹੋਣ ਕਾਰਣ ਮਾਪੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਮਜ਼ਬੂਰ ਹਨ। ਉਨ੍ਹਾਂ ਆਖਿਆ ਕਿ ਐਲ ਕੇ ਜੀ ਦੀ ਫੀਸ 21 ਸੌ ਤੋਂ ਵਧਾਕੇ ਦੁੱਗਣੀ 42 ਸੌ ਕਰ ਦੇਣਾ ਮਾਪਿਆਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਫੀਸ ਤਾਂ ਭਰਨ ਦੀ ਸੂਰਤ ’ਚ ਬੱਚਿਆਂ ਨੂੰ ਸਕੂਲ ਚੋਂ ਹਟਾਉਣ ਲਈ ਆਖਿਆ ਗਿਆ ਜੋ ਕਿ ਵਿÇਆਰਕੀਆਂ ਨਾਲ ਅਨਿਆਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਇਹ ਹਾਲਾਤ ਨਹੀਂ ਬਣਨੇ ਸਨ। ਉਨ੍ਹਾਂ ਆਖਿਆ ਕਿ ਸਿੱਖਿਆ ਦੇ ਡਿੱਗਦੇ ਪੱਧਰ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਜਿਸ ਵੱਲੋਂ ਲਗਾਤਾਰ ਸਿੱਖਿਆ ਬਜਟ ਘਟਾਇਆ ਜਾ ਰਿਹਾ ਹੈ। ਮਨਦੀਪ ਕੌਰ ਰਾਮਗੜ੍ਹੀਆ ਨੇ ਕਿਹਾ ਕਿ ਸਰਕਾਰੀ ਸਿੱਖਿਆ ਮਾੜੇ ਹਾਲਾਤਾਂ ਲਈ ਆਮ ਲੋਕ ਵੀ ਕਸੂਰਵਾਰ ਹਨ ਜੋ ਪ੍ਰਤੀਨਿਧ ਚੁਣ ਨ ਵੇਲੇ ਗਲ੍ਹਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਗਲ੍ਹਤੀ 2017 ’ਚ ਕੀਤੀ ਸੀ ਉਹ 2022 ’ਚ ਨਾਂ ਕਰਨ ਨਹੀਂ ਤਾਂ ਉਨ੍ਹਾਂ ਨੂੰ ਮੁੜ ਪਛਤਾਉਣਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਗਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਸਕੂਲਾਂ ਦੀ ਦਿੱਲੀ ਦੀ ਤਰਜ ਤੇ ਕਾਇਆਕਲਪ ਕੀਤੀ ਜਾਏਗੀ।