ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 12 ਅਪ੍ਰੈਲ 2021: ਸਰਕਾਰੀ ਗਊਸ਼ਾਲਾ ਪਿੰਡ ਗੋਲੇਵਾਲਾ ਦੀ ਸਾਂਭ ਸੰਭਾਲ ਸਬੰਧੀ ਸ਼੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ, ਵਧੀਕ ਡਿਪਟੀ ਕਮਿਸ਼ਨਰ (ਵਿ;) ਫਰੀਦਕੋਟ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ/ਪਿੰਡਾਂ ਦੇ ਲੋਕਾਂ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਗੋਲੇਵਾਲਾ ਵਿਖੇ ਬੇ-ਸਹਾਰਾ ਗਊਆਂ ਦੀ ਸਾਂਭ ਸੰਭਾਲ ਲਈ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਆਪਣੀ ਸ਼ਰਧਾ ਮੁਤਾਬਿਕ ਤੂੜੀ, ਹਰਾ ਚਾਰਾ ਆਦਿ ਵੀ ਦਾਨ ਕੀਤਾ ਜਾਂਦਾ ਹੈ।
ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਸਰਪੰਚ/ਨੰਬਰਦਾਰਾ ਅਤੇ ਸਮਾਜ ਸੇਵੀ ਸੰਸਥਾਵਾਂ/ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਸਰਕਾਰੀ ਗਊਸ਼ਾਲਾ ਪਿੰਡ ਗੋਲੇਵਾਲਾ, ਬਲਾਕ ਫਰੀਦਕੋਟ ਵਿਖੇ ਬੇ-ਸਹਾਰਾ ਗਊਆਂ ਲਈ ਤੂੜੀ ਆਦਿ ਦੀਆਂ ਟਰਾਲੀਆਂ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਜ਼ੋ ਆਪ ਜੀ ਦੇ ਸਹਿਯੋਗ ਨਾਲ ਇਨ੍ਹਾਂ ਬੇ-ਸਹਾਰਾ ਗਊਆਂ ਦੀ ਸੇਵਾ ਵਿੱਚ ਕਮੀ ਨਾ ਆ ਸਕੇ ਅਤੇ ਆਉਣ ਵਾਲੇ ਸਮੇ ਲਈ ਤੂੜੀ ਦਾ ਪੁਖਤਾ ਪ੍ਰਬੰਧ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਜੇਕਰ ਕੋਈ ਦਾਨੀ ਸੱਜਣ ਗਊਸ਼ਾਲਾ ਲਈ ਰਕਮ ਦਾਨ ਕਰਨਾ ਚਾਹੁੰਦਾ ਹੈ ਤਾਂ ਖਾਤਾ ਨੰ: 37677164488 ਆਈ.ਐਫ.ਸੀ.ਕੋਡ. SBIN0051025 , ਸਟੇਟ ਬੈਂਕ ਆਫ ਇੰਡੀਆਂ, ਮਿੰਨੀ ਸਕਤੱਰੇਤ, ਫਰੀਦਕੋਟ ਵਿੱਚ ਵੀ ਜਮ੍ਹਾਂ ਕਰਵਾ ਸਕਦਾ ਹੈ।