ਹਰੀਸ਼ ਕਾਲੜਾ
ਰੂਪਨਗਰ 12 ਅਪ੍ਰੈਲ 2021: ਖੱਤਰੀ ਸਭਾ ਪੰਜਾਬ ਵੱਲੋਂ ਪੰਜਾਬ ਖੱਤਰੀ ਵੈੱਲਫੇਅਰ ਬੋਰਡ ਬਣਾਉਣ ਦੀ ਮੰਗ ਨੂੰ ਲੈ ਕੇ ਇਕ ਬੇਨਤੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੂੰ ਖੱਤਰੀ ਸਭਾ ਪੰਜਾਬ ਦੇ ਉੱਪ ਪ੍ਰਧਾਨ ਚਰਨਜੀਤ ਸਿੰਘ ਰੂਬੀ ਅਤੇ ਕੌਂਸਲਰ ਅਮਰਜੀਤ ਸਿੰਘ ਜੌਲੀ ਦੀ ਅਗਵਾਈ ਵਿੱਚ ਦਿੱਤਾ ਗਿਆ । ਬੇਨਤੀ ਪੱਤਰ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਵਿਚ ਖੱਤਰੀ ਸਮਾਜ ਦੇ ਨਾਲ ਸੰਬੰਧਤ ਆਬਾਦੀ 40 ਲੱਖ ਦੇ ਲਗਭਗ ਹੈ ਅਤੇ ਖੱਤਰੀ ਸਮਾਜ ਆਪਣੇ ਕੰਮਕਾਜ ਅਤੇ ਹੋਰ ਸਰਕਾਰੀ ਸਹੂਲਤਾਂ ਲੈਣ ਤੋਂ ਵਾਂਝੇ ਹਨ ਬੇਨਤੀ ਪੱਤਰ ਵਿੱਚ ਕਿਹਾ ਗਿਆ ਕਿ ਖੱਤਰੀ ਸਭਾ ਪੰਜਾਬ ਸੰਨ 1993 ਤੋਂ ਪੰਜਾਬ ਸਰਕਾਰ ਪਾਸ ਰਜਿਸਟਰਡ ਹੈ ਅਤੇ ਪੰਜਾਬ ਦੇ 82 ਸ਼ਹਿਰਾਂ ਵਿੱਚ ਇਸਦੇ ਯੂਨਿਟ ਕੰਮ ਕਰ ਰਹੇ ਹਨ ਜਿਵੇਂ ਕਿ ਗ਼ਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣੀਆਂ, ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਵਿੱਚ ਯੋਗਦਾਨ ਪਾਉਣਾ , ਲੜਕੀਆਂ ਨੂੰ ਮੁਫ਼ਤ ਸਿਲਾਈ ਕਢਾਈ ਅਤੇ ਕੰਪਿਊਟਰ ਦੀ ਟਰੇਨਿੰਗ ਦੇਣਾ ਅਤੇ ਲੋਡ਼ ਅਨੁਸਾਰ ਪੂਰੇ ਦੁੱਖ ਸੁਖ ਵਿਚ ਸਹਾਇਤਾ ਕਰਦੀ ਹੈ ਚਰਨਜੀਤ ਸਿੰਘ ਰੂਬੀ ਨੇ ਦੱਸਿਆ ਕਿ ਇਹ ਸੇਵਾਵਾਂ ਇਸ ਸਮੇਂ ਦਲਜੀਤ ਸਿੰਘ ਜ਼ਖ਼ਮੀ ਪ੍ਰਧਾਨ ਪੰਜਾਬ ਖੱਤਰੀ ਸਭਾ ਮੁੱਖ ਦਫ਼ਤਰ ਸੰਗਰੂਰ ਦੇ ਰਾਹੀਂ ਚਲਾਈਆਂ ਜਾ ਰਹੀਆਂ ਹਨ ਮੁੱਖ ਮੰਤਰੀ ਪੰਜਾਬ ਨੂੰ ਮੰਗ ਕੀਤੀ ਗਈ ਕਿ ਸਮਾਜ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਭਲਾਈ ਲਈ ਵੈੱਲਫੇਅਰ ਬੋਰਡ ਬਣਾਏ ਗਏ ਹਨ ਜਿਵੇਂ ਕਿ ਬ੍ਰਾਹਮਣ, ਰਾਜਪੂਤ, ਰਾਮਗੜ੍ਹੀਆ, ਸੈਣੀ ,ਕੰਬੋਜ ਵੈੱਲਫੇਅਰ ਬੋਰਡ ਪੰਜਾਬ ਵਿਚ ਬਣਾਏ ਗਏ ਹਨ ਅਤੇ ਇਨ੍ਹਾਂ ਦੀ ਤਰਜ਼ ਤੇ ਹੀ ਪੰਜਾਬ ਖੱਤਰੀ ਵੈੱਲਫੇਅਰ ਬੋਰਡ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ