ਸੰਜੀਵ ਜਿੰਦਲ
ਮਾਨਸਾ, 12 ਅਪ੍ਰੈਲ 2021: ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੀ ਜੰਗ ਪਿਛਲੇ ਲੰਬੇ ਸਮੇਂ ਤੋਂ ਉਸੇ ਤਰ੍ਹਾਂ ਜਾਰੀ ਹੈ । ਜਿਸ ਦੇ ਚਲਦਿਆਂ ਪਿਛਲੇ ਚਾਰ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ । ਇਸੇ ਤਹਿਤ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਵਿੱਚ ਕਿਸਾਨ ਯੂਨੀਅਨ ਕਾਦੀਆਂ ਇਸ ਅੰਦੋਲਨ ਵਿਚ ਆਪਣਾ ਫਰਜ਼ ਨਿਭਾ ਰਹੀ ਹੈ । ਕਾਦੀਆਂ ਗਰੁੱਪ ਦਾ ਜਥਾ ਪਰਮਪ੍ਰੀਤ ਸਿੰਘ ਮਾਖੇਵਾਲਾ ਦੀ ਅਗਵਾਈ ਵਿਚ ਜਿਸ ਵਿਚ ਰਾਜਪਾਲ ਸ਼ਰਮਾ , ਚੇਤ ਸਿੰਘ , ਰਾਜੂ ਸਿੰਘ , ਜੱਸਾ ਸਿੰਘ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਹਾਜ਼ਰ ਸਨ । ਕਿਸਾਨਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਉਨ੍ਹਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ । ਕਹਿ ਰਹੇ ਸਨ ਕਿ ਜਿੱਤ ਕੇ ਹੀ ਵਾਪਸ ਆਵਾਂਗੇ । ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਲਈ ਰਵਾਨਾ ਹੋ ਗਏ।