ਘਟਨਾ ਸਥਾਨ ’ਤੇ ਨੌਜਵਾਨਾਂ ਨੇ ਦੂਜੇ ਪੁਲਿਸ ਕਰਮਚਾਰੀ ਤੋਂ ਏਕੇ 47 ਖੋਹਣ ਦੀ ਵੀ ਕੀਤੀ ਕੋਸ਼ਿਸ਼
ਜਲੰਧਰ, 11 ਅਪ੍ਰੈਲ 2021- ਥਾਣਾ ਭਾਰਗਵ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ’ਤੇ ਸ਼ਨੀਵਾਰ ਰਾਤ ਨੂੰ ਹਮਲਾ ਹੋਣ ਦਾ ਸਮਾਚਾਰ ਹੈ। ਐਸਐਚਓ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਸਦੇ ਜੋਨ-2 ਖੇਤਰ ਵਿੱਚ ਨਾਈਟ ਡਿਊਟੀ ਲਗਾਈ ਗਈ ਸੀ। ਉਹ ਆਪਣੇ ਸਾਥੀਆਂ ਸਮੇਤ ਗਸ਼ਤ ਕਰਦਿਆਂ ਰਾਤ 1 :45 ਵਜੇ ਮਾਤਾ ਰਾਣੀ ਚੌਂਕ ਪਹੁੰਚਿਆ, ਜਿੱਥੇ ਦੋ ਗੱਡੀਆਂ ਖੜ੍ਹੀਆਂ ਸਨ, ਜਿਸਦੇ ਬਾਹਰ ਚਾਰ ਜਣੇ ਸਨ। ਜਦੋਂ ਉਨ੍ਹਾਂ ਕਰਫਿਊ ਦੌਰਾਨ ਉਥੇ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਇੱਕ ਨੌਜਵਾਨ, ਜਿਸ ਨੇ ਆਪਣੇ ਆਪ ਨੂੰ ਨੇਵੀ ਅਫਸਰ ਦੱਸਿਆ, ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਥਾਣਾ ਇੰਚਾਰਜ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚਾਰਾਂ ਨੇ ਮਿਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਦੋਂਕਿ ਉਸਦੇ ਨਾਲ ਖੜ੍ਹੇ ਇੱਕ ਪੁਲਿਸ ਕਰਮੀ ਉੱਤੇ ਵੀ ਹਮਲਾ ਕਰਦਿਆਂ ਉਸਦੇ ਕੋਲੋਂ ਏਕੇ 47 ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਜ਼ਖਮੀ ਹਾਲਤ ਵਿੱਚ ਦੋ ਵਿਅਕਤੀਆਂ ਨੂੰ ਫੜ੍ਹ ਲਿਆ ਹੈ, ਜਿੰਨ੍ਹਾਂ ਦੀ ਪਛਾਣ ਮਨਪ੍ਰੀਤ ਅਤੇ ਕਮਲਦੀਪ ਵਜੋਂ ਹੋਈ ਹੈ, ਜਦੋਂਕਿ ਦੋ ਅਜੇ ਵੀ ਫਰਾਰ ਹਨ।
ਪੁਲਿਸ ਵੱਲੋਂ ਚਾਰਾਂ ਨੌਜਵਾਨਾਂ ਖਿਲਾਫ ਡਿਊਟੀ ’ਤੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਵਰਦੀਆਂ ਪਾੜਣ ਦੇਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਗਿ੍ਰਫਤਾਰ ਕਰ ਲਿਆ ਜਾਵੇਗਾ।