ਹਰਦਮ ਮਾਨ
ਸਰੀ, 8 ਅਪ੍ਰੈਲ 2021 - ਬੀਤੇ ਦਿਨ ਗ਼ਜ਼ਲ ਮੰਚ ਸਰੀ ਦੀ ਮੀਟਿੰਗ ਬੀਅਰ ਕਰੀਕ ਪਾਰਕ ਵਿਚ ਹੋਈ ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਰਾਜਦੀਪ ਸਿੰਘ ਤੂਰ ਦਾ ਨਵਾਂ ਗ਼ਜ਼ਲ ਸੰਗ੍ਰਹਿ “ਰੂਹ ਵੇਲਾ” ਰਿਲੀਜ਼ ਕੀਤਾ ਗਿਆ। ਰਿਲੀਜ਼ ਉਪਰੰਤ ਪੁਸਤਕ ਬਾਰੇ ਬੋਲਦਿਆਂ ਨਾਮਵਰ ਸ਼ਾਇਰ ਜਸਵਿੰਦਰ ਅਤੇ ਰਾਜਵੰਤ ਰਾਜ ਨੇ ਕਿਹਾ ਕਿ ਰਾਜਦੀਪ ਤੂਰ ਗ਼ਜ਼ਲ ਦੇ ਰਾਹਾਂ ਦਾ ਅਣਥੱਕ ਪਾਂਧੀ ਹੈ। 'ਰੂਹ ਵੇਲ਼ਾ' ਉਸ ਦੀ ਮਿਹਨਤ 'ਤੇ ਹਾਂ ਪੱਖੀ ਮੋਹਰ ਲਾਉਂਦੀ ਹੈ। ਉਹ ਇਕ ਆਮ ਖ਼ਿਆਲ ਨੂੰ ਨਿਵੇਕਲ਼ੇ ਢੰਗ ਨਾਲ ਕਹਿਣ ਦਾ ਵੱਲ ਜਾਣਦਾ ਹੈ।
ਇਸ ਮੌਕੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਹਰਦਮ ਸਿੰਘ ਮਾਨ, ਦਵਿੰਦਰ ਗੌਤਮ, ਗੁਰਮੀਤ ਸਿੱਧੂ ਅਤੇ ਪ੍ਰੀਤ ਮਨਪ੍ਰੀਤ ਨੇ ਵੀ ਰਾਜਦੀਪ ਤੂਰ ਨੂੰ ਵਧਾਈ ਦਿੰਦਿਆਂ “ਰੂਹ ਵੇਲਾ” ਨੂੰ ਪੰਜਾਬੀ ਗ਼ਜ਼ਲ ਵਿਚ ਨਿੱਗਰ ਵਾਧਾ ਦੱਸਿਆ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com