ਬਲਵਿੰਦਰ ਸਿੰਘ ਧਾਲੀਵਾਲ
- 6 ਅਣਪਛਾਤੇ ਤੇ ਭਗੌੜੇ ਸਮੇਤ 16 ਦੇ ਖਿਲਾਫ ਮਾਮਲਾ ਦਰਜ
ਸੁਲਤਾਨਪੁਰ ਲੋਧੀ,3 ਅਪ੍ਰੈਲ 2021 ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਇਕ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ ਤੇ ਹਮਲਾ ਕਰਕੇ ਛੁਡਾਉਣ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਸੁਲਤਾਨਪੁਰ ਲੋਧੀ ਐੱਸ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਮੋਠਾਂਵਾਲਾ ਦੇ ਏ ਐੱਸ ਆਈ ਜਸਪਾਲ ਸਿੰਘ ਨੂੰ ਕਿਸੇ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪੁਲਿਸ ਨੂੰ ਐਨ ਡੀ ਪੀ ਐੱਸ ਐਕਟ ਤਹਿਤ ਸਾਲ 2018 'ਚ ਲੋੜੀਂਦੇ ਇਕ ਮੁਲਜ਼ਮ ਭਗੌੜੇ ਬਲਵਿੰਦਰ ਸਿੰਘ ਉਰਫ ਲਾਡਾ ਵਾਸੀ ਲਾਟੀਆਂਵਾਲ ਦੀ ਤਲਾਸ਼ ਹੈ ਉਹ ਅੱਜ ਆਪਣੇ ਘਰ ਵਿੱਚ ਹੈ।
ਮੁਖ਼ਬਰ ਵੱਲੋਂ ਦਿੱਤੀ ਇਤਲਾਹ ਠੀਕ ਹੋਣ ਤੇ ਏ ਐੱਸ ਆਈ ਜਸਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਉਕਤ ਭਗੌੜੇ ਬਲਵਿੰਦਰ ਸਿੰਘ ਉਰਫ ਲਾਡਾ ਦੇ ਘਰ ਛਾਪਾ ਮਾਰਿਆ ਜਿਥੇ ਬਲਵਿੰਦਰ ਸਿੰਘ ਆਪਣੇ ਪਿਤਾ ਸੁਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ, ਮੇਹਰ ਸਿੰਘ ਪੁੱਤਰ ਸੁਰਜੀਤ ਸਿੰਘ, ਜਿੰਦਰ ਪੁੱਤਰ ਸੁਰਜੀਤ ਸਿੰਘ, ਗੁਰਮੀਤ ਕੌਰ ਪਤਨੀ ਸੁਰਜੀਤ ਸਿੰਘ ਸਾਰੇ ਵਾਸੀ ਲਾਟੀਆਂਵਾਲ ਨਾਲ ਮੌਜੂਦ ਸੀ ਜਿਸ ਦੀ ਪੁਲਸ ਪਾਰਟੀ ਦੇ ਏਐਸਆਈ ਰਾਜਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਲਾਡਾ ਦੀ ਪਹਿਚਾਣ ਕਰਨ ਤੇ ਉਸ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਤਾਂ ਏਨੇ ਨੂੰ ਸੁਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਨੇ ਰੌਲਾ ਪਾ ਕੇ ਬਲਬੀਰ ਸਿੰਘ ਸਰਪੰਚ, ਗੁਰਮੀਤ ਸਿੰਘ, ਬਲਜਿੰਦਰ ਸਿੰਘ, ਲਖਵੀਰ ਸਿੰਘ ਉਰਫ ਲੱਖਾ, ਗੁਰਦੀਪ ਕੌਰ ਤੇ ਹੋਰ 5-6 ਅਣਪਛਾਤੇ ਵਿਅਕਤੀਆਂ ਨਾਲ ਤੇਜ਼ਧਾਰ ਹਥਿਆਰਾਂ ਸਮੇਤ ਪੁਲਸ ਪਾਰਟੀ ਤੇ ਹਮਲਾ ਕਰਕੇ ਉਕਤ ਦੋਸ਼ੀ ਬਲਵਿੰਦਰ ਸਿੰਘ ਉਰਫ ਲਾਡਾ ਨੂੰ ਛੁਡਵਾ ਕੇ ਮੌਕੇ ਤੋਂ ਦੌੜ ਗਏ।
ਜਿਸ ਦੇ ਸੰਬੰਧ ਵਿਚ ਪੁਲੀਸ ਨੇ ਬਲਬੀਰ ਸਿੰਘ ਸਰਪੰਚ ਪੁੱਤਰ ਕਿਰਪਾਲ ਸਿੰਘ ਵਾਸੀ ਲਾਟੀਆਂਵਾਲ ਦੀ ਸ਼ਹਿ ਤੇ ਪੁਲਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ 'ਚ ਉਕਤ ਭਗੌੜੇ ਬਲਵਿੰਦਰ ਸਿੰਘ ਲਾਡਾ, ਸੁਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ, ਮੇਹਰ ਪੁੱਤਰ ਸੁਰਜੀਤ, ਜਿੰਦਰ ਪੁੱਤਰ ਸੁਰਜੀਤ ਸਿੰਘ, ਗੁਰਮੀਤ ਕੌਰ ਪਤਨੀ ਸੁਰਜੀਤ ਸਿੰਘ, ਬਲਬੀਰ ਸਿੰਘ ਸਰਪੰਚ ਪੁੱਤਰ ਕਿਰਪਾਲ ਸਿੰਘ, ਗੁਰਮੀਤ ਸਿੰਘ ਪੁੱਤਰ ਕਿਰਪਾਲ ਸਿੰਘ, ਬਲਜਿੰਦਰ ਸਿੰਘ ਮੋਟਾ ਪੁੱਤਰ ਗੁਰਮੀਤ ਸਿੰਘ, ਲਖਵੀਰ ਸਿੰਘ ਲੱਖਾ ਪੁੱਤਰ ਗੁਰਮੀਤ ਸਿੰਘ, ਗੁਰਦੀਪ ਕੌਰ ਪਤਨੀ ਗੁਰਮੀਤ ਸਿੰਘ ਸਾਰੇ ਵਾਸੀ ਲਾਟੀਆਂਵਾਲ ਸਮੇਤ 6 ਹੋਰ ਅਣਪਛਾਤਿਆਂ ਤੇ ਆਈ ਪੀ ਸੀ ਧਾਰਾ 307,353,186,224,225,148,149 ਤਹਿਤ ਮੁਕੱਦਮਾ ਨੰਬਰ 83 ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਭਗੌੜੇ ਖ਼ਿਲਾਫ਼ ਪਹਿਲਾਂ ਹੀ 22-9-2018 'ਚ ਐੱਨ ਡੀ ਪੀ ਸੀ ਐਕਟ ਤਹਿਤ ਮੁਕੱਦਮਾ ਦਰਜ ਹੈ। ਉਕਤ ਭਗੌੜੇ ਤੇ ਹੋਰ ਦੋਸ਼ੀਆਂ ਖਿਲਾਫ ਪੁਲਸ ਵੱਲੋਂ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।