ਮਨਿੰਦਰਜੀਤ ਸਿੱਧੂ
ਜੈਤੋ, 1 ਅਪਰੈਲ, 2021 - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਕਰਕੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਫਰੀਦਕੋਟ ਕਾਂਗਰਸ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਤੇ ਜ਼ਿਲ੍ਹਾ ਫਰੀਦਕੋਟ ਕਾਂਗਰਸ ਐਸ. ਸੀ. ਸੈੱਲ ਦੇ ਚੇਅਰਮੈਨ ਬਲਵਿੰਦਰ ਸਿੰਘ ਲਵਲੀ ਭੱਟੀ ਨੇ ਪਿੰਡ ਸੂਰਘੁਰੀ ਦੇ ਸਰਕਾਰੀ ਸਕੂਲ ਵਿੱਚ ਬਣਨ ਵਾਲੇ ਕਮਰਿਆਂ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਕਾਸ ਦੀਆਂ ਲੀਹਾਂ `ਤੇ ਦੌੜ ਰਿਹਾ ਹੈ।ਪੰਜਾਬ ਵਿੱਚ ਨਸ਼ੇ ਤੇ ਮਾੜੇ ਅਨਸਰਾਂ ਤੇ ਵੱਡੇ ਪੱਧਰ ਤੇ ਸਿਕੰਜਾ ਕਸਿਆ ਜਾ ਚੁੱਕਾ ਹੈ।ਇਸ ਸਮੇਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਪਵਨ ਗੋਇਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਪੰਜਾਬ ਦੇ ਹਰ ਵਰਗ ਦਾ ਵਿਕਾਸ ਕਰਨਾ ਹੈ ਤੇ ਇਸੇ ਨੀਤੀ ਤਹਿਤ ਹੀ ਸਰਕਾਰ ਹਰ ਵਰਗ ਨੂੰ ਸਹੂਲਤਾਂ ਦੇ ਰਹੀ ਹੈ।ਇਸ ਮੌਕੇ `ਤੇ ਸਰਪੰਚ ਬਲਤੇਜ ਸਿੰਘ, ਮਨਪ੍ਰੀਤ ਸਿੰਘ ਪੰਚ, ਡਾਕਟਰ ਕੌਰ ਸਿੰਘ ਸੂਰਘੁਰੀ,ਡੀਸਰ ਸੂਰਘੁਰੀ,ਸੱਤਾ ਭਾਊ, ਸਰਪੰਚ ਭਗਵੰਤ ਸਿੰਘ ਬਰਾੜ,ਸਰਪੰਚ ਨਿਰਮਲ ਸਿੰਘ, ਸਰਪੰਚ ਕਰਮ ਸਿੰਘ, ਸਰਪੰਚ ਜੈਲਦਾਰ ਗੁਰਦੀਪ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ ਸੰਘਾ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਬਲਵੀਰ ਸਿੰਘ, ਸਰਪੰਚ ਲਛਮਣ ਸਿੰਘ, ਸਰਪੰਚ ਭੁਪਿੰਦਰ ਸਿੰਘ, ਚਮਕੌਰ ਸਿੰਘ ਰਾਮੇਆਣਾ, ਗਗਨ ਧਾਲੀਵਾਲ, ਗਿਆਨ ਸਿੰਘ ਸੰਧੂ, ਰਾਣਾ ਸਿੰਘ ਪੰਚ, ਆਸੂ ਮਿੱਤਲ, ਮਨਜੀਤ ਕੌਰ ਪੰਚ, ਪ੍ਰਕਾਸ ਕੌਰ ਪੰਚ, ਗੁਰਪ੍ਰੀਤ ਸਿੰਘ ਪੰਚ, ਨਿੰਦਰ ਸਿੰਘ ਪੰਚ, ਹਰਪ੍ਰੀਤ ਸਿੰਘ ਪੱਟੀ, ਡਾਕਟਰ ਗੋਰਾ ਸਿੰਘ, ਅੰਗਰੇਜ਼ ਬਰਾੜ, ਸੁਭਕਰਨਦੀਪ ਆਦਿ ਹਾਜ਼ਰ ਸਨ।