ਜੀ ਐਸ ਪੰਨੂ
ਪਟਿਆਲਾ, 30 ਮਾਰਚ 2021 - ਡਾਇਰੈਕਟ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀ ਨਿਯੁਕਤੀ ਦਾ ਇੱਕ ਸਾਲ ਸਫ਼ਲਤਾਪੂਰਵਕ ਸੰਪੂਰਨ ਹੋਣ 'ਤੇ ਪ੍ਮਾਤਮਾ ਦਾ ਸ਼ੁਕਰਾਨਾ ਕਰਨ , ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ, ਸਕੂਲਾਂ ਵਿੱਚ ਤਨਦੇਹੀ ਨਾਲ਼ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਅਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਬਣਾਉਣ ਲਈ ਸੇਵਾ ਬਲ ਪ੍ਰਦਾਨ ਕਰਨ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਮਧੁਰ ਕੀਰਤਨ ਉਪਰੰਤ ਸਰਬੱਤ ਦੇ ਭਲੇ ਦੀ ,ਪੰਜਾਬ ਵਿੱਚੋਂ ਹੈੱਡਮਾਸਟਰਜ ਨੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਗੁਰਦੁਆਰਾ ਸ੍ਰੀ ਦੂੱਖ ਨਿਵਾਰਨ ਸਾਹਿਬ ਪਟਿਆਲਾ ਅਰਦਾਸ ਕਰਵਾਈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਵਿੰਦਰ ਭੁੱਲਰ ਨੇ ਕਿਹਾ ਕਿ ਸਮੁੱਚਾ ਹੈੱਡਮਾਸਟਰ ਕਾਡਰ ਸਿੱਖਿਆ ਵਿਭਾਗ ਲਈ ਤਨਦੇਹੀ ਨਾਲ਼ ਮਿਹਨਤ ਕਰ ਰਿਹਾ ਹੈ ਤੇ ਇਸ ਜ਼ਿੰਮੇਵਾਰੀ ਲਈ ਤਾਕਤ ਬਖ਼ਸ਼ਿਸ਼ ਕਰਨ ਲਈ ਉਹਨਾਂ ਪ੍ਮਾਤਮਾ ਦਾ ਸ਼ੁਕਰਾਨਾ ਕੀਤਾ । ਐਸੋਸੀਏਸ਼ਨ ਦੇ ਸਟੇਟ ਪ੍ਰਧਾਨ ਕੁਲਵਿੰਦਰ ਸਿੰਘ ਕਟਾਰੀਆ ਅਤੇ ਸਟੇਟ ਸਹਿ ਜਨਰਲ ਸਕੱਤਰ ਸ਼ੈਲੀ ਸ਼ਰਮਾ ਨੇ ਸਮੂਹ ਸਟੇਟ ਕਮੇਟੀ ਵੱਲੋਂ ਪੂਰੇ ਪੰਜਾਬ ਤੋਂ ਸ਼ਾਮਲ ਹੋਣ ਵਾਲੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਸਾਰੇ ਹੈੱਡਮਾਸਟਰਜ਼ ਸਾਹਿਬਾਨਾਂ ਨੂੰ ਸਕੂਲ ਸਿੱਖਿਆ ਦੀ ਬਿਹਤਰੀ ਲਈ ਭਵਿੱਖ ਵਿੱਚ ਹੋਰ ਵਧੇਰੇ ਊਰਜਾ ਨਾਲ਼ ਕੰਮ ਕਰਨ ਲਈ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਸਕੂਲ ਸਿੱਖਿਆ ਦੇ ਖੇਤਰ ਦੇਸ਼ ਦਾ ਅੱਵਲ ਸੂਬਾ ਬਣਾਇਆ ਜਾ ਸਕੇ ।
ਉਹਨਾਂ ਪਿਛਲੇ ਇੱਕ ਸਾਲ ਵਿੱਚ ਸਮੂਹ ਹੈੱਡਮਾਸਟਰਜ਼ ਦੇ ਯਤਨਾਂ ਸਦਕਾ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਜਿੱਥੇ ਪ੍ਰਸੰਸਾਯੋਗ ਸਾਕਾਰਤਮਕ ਤਬਦੀਲੀ ਆਈ ਹੈ, ਉੱਥੇ ਸਿੱਖਿਆ ਦਾ ਗੁਣਾਮਕਤਾ ਪੱਖ ਵੀ ਮਜ਼ਬੂਤ ਹੋਇਆ ਹੈ । ਉਹਨਾਂ ਹੈੱਡਮਾਸਟਰਜ਼ ਦੀ ਅਗਵਾਈ ਵਿੱਚ ਸਕੂਲਾਂ ਦੀ ਨੁਹਾਰ ਬਦਲਣ 'ਤੇ ਖ਼ੁਸ਼ੀ 'ਤੇ ਤਸੱਲੀ ਪ੍ਗਟ ਕੀਤੀ ।ਸੀਨੀਅਰ ਮੀਤ ਪ੍ਧਾਨ ਗੁਰਪ੍ਰੀਤਪਾਲ ਸਿੰਘ ਮੋਗਾ ਨੇ ਪਟਿਆਲ਼ਾ ਤੋਂ ਵਿੱਤ ਸਕੱਤਰ ਭੂਸ਼ਣ ਕੁਮਾਰ , ਨਵਨੀਤ ਸਿੰਘ, ਭੁਪਿੰਦਰ ਸਿੰਘ, ਬੀਰੇਂਦਰ ਸਿੰਘ,ਰਾਜੀਵ ਕੁਮਾਰ,ਜੀਵਨ ਕੁਮਾਰ ਸਮੇਤ ਸਮੂਹ ਪਟਿਆਲ਼ਾ ਇਕਾਈ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਲਗਾਤਾਰ ਤਿੰਨ ਦਿਨ ਸੇਵਾ ਭਾਵਨਾ ਨਾਲ਼ ਪੂਰੇ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਜ਼ਿੰਮੇਵਾਰੀ ਨਿਭਾਈ। ਐਸੋਸੀਏਸ਼ਨ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਨੇ ਸਮੂਹ ਸਾਥੀਆਂ ਨੂੰ ਵਿੱਦਿਆ ਦਾ ਪ੍ਰਸਾਰ ਹੋਰ ਵਧੇਰੇ ਗਤੀ ਨਾਲ਼ ਕਰਨ ਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦਾ ਸੰਦੇਸ਼ ਦਿੱਤਾ । ਵਿੱਤ ਸਕੱਤਰ ਭੂਸ਼ਨ ਨੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਇਸ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਮੁੱਚੀ ਐਸੋਸੀਏਸ਼ਨ ਵੱਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਸਮੁੱਚੇ ਹੈੱਡਮਾਸਟਰ ਕਾਡਰ ਵੱਲੋਂ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਕੇ ਲਗਾਤਾਰ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਜਾ ਰਹੇ ਹਨ ।
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਚੇਚੇ ਰੂਪ ਵਿੱਚ ਗੁਰੂ ਚਰਨਾਂ ਚ ਹਾਜ਼ਰੀ ਲਵਾਈ । ਪੰਜਾਬ ਦੇ ਸਕੱਤਰ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਸਿੱਖਿਆ ਦੇ ਵਿਕਾਸ ਲਈ ਸਮੁੱਚੀ ਹੈੱਡਮਾਸਟਜ਼ ਐਸੋਸੀਏਸ਼ਨ ਵੱਲੋਂ ਕੀਤੇ ਗਏ ਯਤਨ ਮੀਲ ਪੱਥਰ ਸਾਬਤ ਹੋਏ ਹਨ ਜਿਸ ਨਾਲ਼ ਪੰਜਾਬ ਦੇ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਵਿੱਚ ਸਾਕਾਰਾਤਮਕ ਤਬਦੀਲੀ ਆਈ ਹੈ । ਉੁਹਨਾਂ ਸਮੁੱਚੇ ਕਾਡਰ ਨੂੰ ਇੱਕ ਸਾਲ ਸੰਪੂਰਨ ਹੋਣ ਲਈ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਵਧੇਰੇ ਤਨਦੇਹੀ ਨਾਲ਼ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ
ਇਸ ਮੌਕੇ ਐਸੋਸੀਏਸ਼ਨ ਦੀ ਸਟੇਟ ਕਮੇਟੀ ਦੇ ਮੀਤ ਪ੍ਧਾਨ ਹਰਜਿੰਦਰ ਸਿੰਘ ਵਿਰਦੀ, ਪ੍ਰੈੱਸ ਸਕੱਤਰ ਗੁਰਦਾਸ ਸਿੰਘ ਸੇਖੋਂ, ਰਮਨਦੀਪ ਕਪਿਲ ਸਹਿ-ਪ੍ਰੈੱਸ ਸਕੱਤਰ, ਹਰਪ੍ਰੀਤ ਸਿੰਘ ਜੱਸਲ ਤੋਂ ਇਲਾਵਾ ਸਮੁੱਚੇ ਜ਼ਿਲ੍ਹਾ ਪ੍ਰਧਾਨ , ਜ਼ਿਲ੍ਹਾ ਕਮੇਟੀਆਂ ਦੇ ਅਹੁਦੇਦਾਰ ਤੇ ਵੱਡੀ ਗਿਣਤੀ ਵਿੱਚ ਹੈੱਡਮਾਸਟਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।