ਜੀ.ਐਸ.ਪੰਨੂ
ਪਟਿਆਲਾ, 30 ਮਾਰਚ 2021 - ਪਟਿਆਲਾ 'ਚ ਸੋਮਵਾਰ ਸ਼ਾਮ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਥਾਪਰ ਕਾਲਜ ਪਟਿਆਲਾ ਨੇੜੇ, ਥਾਣਾ ਸਿਵਲ ਲਾਈਨਜ਼ ਦੇ ਸਾਹਮਣੇ ਸਥਿਤ ਲਾਈਟਾਂ ਵਾਲੇ ਚੌਂਕ ਵਿੱਚ ਇਕ ਤੇਜ਼ ਰਫ਼ਤਾਰ ਬੇਕਾਬੂ ਹੋਈ ਫਾਰਚੂਨਰ ਕਾਰ ਨੇ ਦੋ ਕਾਰਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ 'ਚ ਇਕ ਮੋਟਰਸਾਈਕਲ ਸਣੇ ਅੱਧੀ ਦਰਜਨ ਦੇ ਕਰੀਬ ਲੋਕ ਦਰੜੇ ਗਏ।
ਜਿੰਨ੍ਹਾਂ ਲੋਕਾਂ 'ਤੇ ਕਾਰ ਚੜ੍ਹੀ, ਉਹ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੱਤੀਆਂ ਵਾਲੇ ਚੌਂਕ 'ਚ ਖੜ੍ਹੇ ਪ੍ਰਦਰਸ਼ਨ ਕਰ ਰਹੇ ਸਨ। ਇੰਨ੍ਹਾਂ 'ਚ ਇੱਕ ਇੰਦਰਜੀਤ ਸਿੰਘ 65 ਸਾਲਾ ਬੰਦੇ ਦੀ ਮੌਤ ਹੋ ਗਈ ਹੈ ਤੇ ਬਾਕੀ ਲੋਕ ਗੰਭੀਰ ਰੂਪ 'ਚ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ 'ਚ ਦੋ ਬੱਚੇ ਕੋਲੰਬੀਆ ਹਸਪਤਾਲ ਦਾਖਲ ਕਰਾਏ ਗਏ ਨੇ। ਜਿੰਨ੍ਹਾਂ ਦਾ ਨਾਂਅ ਪਰਮਵੀਰ ਸਿੰਘ ਅਤਰੀ 16 ਸਾਲ ਅਤੇ ਗਗਨ ਸਿੰਘ 26 ਸਾਲਾ, ਥਾਪਰ ਕਾਲਜ ਦਾ ਸਟੂਡੈਂਟ ਹੈ। ਜ਼ਖਮੀਆਂ 'ਚ ਇੱਕ ਪ੍ਰੈਗਨੈਂਟ ਅੋਰਤ, 2 ਬੱਚੇ ਤੇ ਉਸਦਾ ਪਤੀ ਗੰਭੀਰ ਜ਼ਖਮੀ ਹੋਏ ਜਿੰਨ੍ਹਾਂ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਇੰਦਰਜੀਤ ਸਿੰਘ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ,ਜਦੋਂ ਉਹ ਥਾਪਰ ਚੌਂਕ ਚ ਲਾਈਟਾਂ ਤੇ ਰੁਕੇ ਤਾਂ ਭਾਦਸੋਂ ਚੁੰਗੀ ਸਾਈਡ ਤੋਂ ਬਹੁਤ ਤੇਜ਼ ਆ ਰਹੀ ਇਕ ਫਾਰਚੂਨਰ ਗੱਡੀ ਨੇ ਲਾਈਟਾਂ 'ਤੇ ਖੜ੍ਹੀ ਵਰਨਾ ਤੇ ਸਵਿਫਟ ਕਾਰਾਂ ਨੂੰ ਟੱਕਰ ਮਾਰੀ ਤੇ ਨਾਲ ਹੀ ਧਰਨਾ ਦੇ ਰਹੇ ਕਿਸਾਨਾਂ ਸਮੇਤ ਸਾਨੂੰ ਵੀ ਟੱਕਰ ਮਾਰੀ ਅਤੇ ਫੋਰਚੂਨਰ ਬੇਕਾਬੂ ਗੱਡੀ ਫੁੱਟਪਾਥ ਤੇ ਚੜ੍ਹ ਕੇ ਰੁਕ ਗਈ।
ਘਟਨਾ ਤੋਂ ਬਆਦ ਅੱਜ ਮੰਗਲਵਾਰ ਨੂੰ ਉਸੇ ਚੌਂਕ 'ਚ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਵੱਲੋਂ ਚੌਂਕ ਵਿਚਾਲੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਦੋਸ਼ੀ ਖਿਲਾਫ ਸਖਤ ਸਜ਼ਾ ਦੀ ਮੰਗ ਕਰ ਰਹੇ ਨੇ।