ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 08 ਮਾਰਚ 2021: ਕੇਂਦਰ ਦੀ ਮੋਦੀ ਸਰਕਾਰ ਮਹਿੰਗਾਈ ‘ਤੇ ਨੱਥ ਪਾਉਣ ਵਿੱਚ ਨਾਕਾਮਯਾਬ ਨਹੀਂ ਰਹੀ ਹੈ ਅਤੇ ਸਗੋਂ ਤੇਲ ,ਗੈਸ ਅਤੇ ਰੇਲ ਦੇ ਕਿਰਾਏ ਵਧਾ ਕੇ ਦੇਸ਼ ਦੀ ਗਰੀਬ ਜਨਤਾਂ ਨੂੰ ਲੁਟਿਆ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਚੌਂਕ ‘ਤੇ ਸਾਬਕਾ ਖਜਾਨਾ ਮੰਤਰੀ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਡਾ.ਉਪਿੰਦਰਜੀਤ ਕੌਰ ਨੇ ਵਿਸ਼ਾਲ ਰੋਸ ਧਰਨੇ ਦੌਰਾਨ ਬੋਲਦਿਆਂ ਕਹੇਂ।
ਉਹਨਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਸੜਕਾਂ ‘ਤੇ ਰੋਲ ਰਹੀ ਹੈ ਅਤੇ ਧੱਕੇ ਨਾਲ ਖੇਤੀ ਸਬੰਧੀ ਬਣਾਏ 3 ਕਾਲੇ ਕਨੂੰਨ ਜਨਤਾ ‘ਤੇ ਥੋਪ ਰਹੀ ਹੈ। ਇਹ ਤੋੋਂਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਮਹਾਂ ਨਿਕੰਮੀ,ਅੰਨੀ,ਬੋਲੀ ਤੇ ਝੂਠੀ ਸਰਕਾਰ ਨੇ ਪੰਜਾਬ ਵਾਸੀਆਂ ਦੇ ਸਪਨੇ ਚਕਨਾਚੂਰ ਕੀਤੇ ਹਨ ਅਤੇ ਚੋਣਾਂ ਦੌਰਾਨ ਅਨੇਕਾਂ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।ਕੈਪਟਨ ਦੀ ਸਰਕਾਰ ਅੰਦਰੋਂ ਗਤੀ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਖੋਖਲਾ ਕਰ ਰਹੀ ਹੈ।ਇਸ ਵਿਸ਼ਾਲ ਧਰਨੇ ਨੂੰ ਇੰਜ.ਸਵਰਨ ਸਿੰਘ ਮੈਂਬਰ ਪੀਏਸੀ, ਸਾਬਕਾ ਬਲਾਕ ਸੰਮਤੀ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ,ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ,ਕੁਲਦੀਪ ਸਿੰਘ ਬੂਲੇ ਜਿਲ੍ਹਾ ਪ੍ਰਧਾਨ ਐਸੀ ਵਿੰਗ ਕਪੂਰਥਲਾ , ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਦਿਨੋ ਦਿਨ ਵੱਧ ਰਹੀ ਮਹਿੰਗਾਈ ‘ਤੇ ਘੇਰਿਆ।ਇਸ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਅਤੇ ਲੋਕ ਮਾਰੂ ਨੀਤੀਆਂ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ।ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਮਦਾਨ ਖਜਾ ਗੁਰਦੁਆਰਾ ਪ੍ਰਬੰਧਕ ਕਮੇਟੀ,ਸਤਬੀਰ ਸਿੰਘ ਬਿੱਟੂ ਖੀਰਾਂਵਾਲੀ,ਕੁਲਦੀਪ ਸਿੰਘ ਬੂਲੇ ਜਿਲ੍ਹਾ ਪ੍ਰਧਾਨ,ਕਰਨਜੀਤ ਸਿੰਘ ਆਹਲੀ ਪ੍ਰਧਾਨ ਆਈ ਵਿੰਗ,ਗੁਰਦਿਆਲ ਸਿੰਘ ਖਾਲਸਾ,ਪ੍ਰਤਾਪ ਸਿੰਘ ਮੋਮੀ,ਸੁਖਪਾਲਬੀਰ ਸਿੰਘ ਸੋਨੂ ਝੰਡੂਵਾਲ,ਸਤਨਾਮ ਸਿੰਘ ਰਾਮੇ,ਭੁਪਿੰਦਰ ਸਿੰਘ ਮਾਛੀਜੋਆ,ਗੁਰਦਿਆਲ ਸਿੰਘ ਬੂਹ,ਗੁਰਪ੍ਰੀਤ ਸਿੰਘ ਫੱਤੂਢੀਂਗਾ,ਤਾਰਾ ਸਿੰਘ ਭਿੰਡਰ,ਰਣਜੀਤ ਸਿੰਘ ਬਿਧੀਪੁਰ,ਬੀਬੀ ਜਸਵਿੰਦਰ ਕੌਰ ਟਿੱਬਾ,ਬਲਜੀਤ ਕੌਰ ਕਮਾਲਪੁਰ,ਸਿਮਰਨ ਧੀਰ,ਹਰਭਜਨ ਸਿੰਘ ਆਦਿ ਹਾਜਰ ਸਨ।