ਜੀ ਐਸ ਪੰਨੂ
ਪਟਿਆਲਾ 08 ਮਾਰਚ 2021: ਸਮੂਚੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਦਾ ਦਿਨ ਮਨਾਇਆ ਜਾਂਦਾ ਹੈ ਪਟਿਆਲਾ ਪੁਲਿਸ ਵੱਲੋਂ ਪੁਲਿਸ ਲਾਈਨ ਪਟਿਆਲਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ ਅਤੇ ਇੱਕ ਮੁਫ਼ਤ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ । ਮੈਡੀਕਲ ਕੈਂਪ ਵਿੱਚ ਜ਼਼ਿਲਾ ਪਟਿਆਲਾ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀ ਅਤੇ ਉਹਨਾਂ ਦੇ ਪਰਿਵਾਰ ਦੀਆਂ ਮਹਿਲਾਵਾਂ ਦਾ ਮੈਡੀਕਲ ਕੀਤਾ ਗਿਆ । ਕੈਂਪ ਵਿੱਚ 233 ਮਹਿਲਾਵਾਂ ਦਾ ਚੈਕ ਅੱਪ ਕੀਤਾ ਗਿਆ । ਜਿੰਨਾਂ ਵਿੱਚੋਂ 102 ਮਹਿਲਾਵਾਂ ਦੇ ਲੋੜੀਂਦੇ ਫਰੀ ਟੈਸਟ ਕਰਵਾਏ ਗਏ।
ਮਹਿਲਾਵਾਂ ਦੀਆਂ ਵੱਖ - ਵੱਖ ਬੀਮਾਰੀਆਂ ਜਿਵੇਂ ਕਿ ਗਾਇਨੀ ਸਬੰਧੀ ਬਿਮਾਰੀਆਂ , ਬਰੈਸਟ ਕੈਂਸਰ ਵਗੈਰਾ ਸਬੰਧੀ ਜਾਗਰੂਕ ਕਰਨ ਲਈ ਇੱਕ ਸੈਮੀਨਾਰ / ਕੈਂਪ ਆਯੋਜਿਤ ਕੀਤਾ ਗਿਆ । ਜਿਸ ਸੈਮੀਨਾਰ ਵਿੱਚ ਮਹਿਲਾਵਾਂ ਵਿੱਚ ਹੋਣ ਵਾਲੀਆਂ ਵੱਖ - ਵੱਖ ਬੀਮਾਰੀਆਂ ਦੇ ਲੱਛਣ ਅਤੇ ਉਹਨਾਂ ਤੋਂ ਬੱਚਣ ਲਈ ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ।
ਡਾਕਟਰ ਸਿਮਰਤ ਕੌਰ ਆਈ.ਪੀ.ਐਸ. ਕਪਤਾਨ ਪੁਲਿਸ ਸਥਾਨਕ ਪਟਿਆਲਾ ਜੋ ਖੁਦ ਇੱਕ ਡਾਕਟਰ ਹਨ ਅਤੇ ਮਹਿਕਮਾ ਪੁਲਿਸ ਵਿੱਚ ਆਉਣ ਤੋਂ ਪਹਿਲਾਂ ਸਿਹਤ ਵਿਭਾਗ ਪੰਜਾਬ ਵਿੱਚ ਬਤੌਰ ਡਾਕਟਰ ਵੱਖ - ਵੱਖ ਥਾਵਾਂ ਪਰ ਸੇਵਾਵਾਂ ਨਿਭਾ ਚੁੱਕੇ ਹਨ ਨੇ ਖੁਦ ਕਾਫੀ ਗਿਣਤੀ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਦਾ ਚੈਕ ਅੱਪ ਕੀਤਾ ਅਤੇ ਕਿਹਾ ਕਿ ਮਹਿਲਾ ਕਰਮਚਾਰੀ ਪੁਲਿਸ ਫੋਰਸ ਦਾ ਅਹਿਮ ਹਿੱਸਾ ਹਨ ਜੋ 24 ਘੰਟੇ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ - ਨਾਲ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਮਹਿਲਾ ਕਰਮਚਾਰੀ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਉਹਨਾਂ ਨਾਲ ਫੋਨ ਰਾਂਹੀ ਜਾਂ ਨਿੱਜੀ ਤੌਰ ਤੇ ਪੇਸ਼ ਹੋ ਕੇ ਦੱਸ ਸਕਦੇ ਹਨ ।
ਪਟਿਆਲਾ ਪੁਲਿਸ ਵੱਲੋਂ ਪਟਿਆਲਾ ਵਿੱਚ 26 ਮਹਿਲਾ ਹੈਲਪ ਡੈਸਕ , ਮਹਿਲਾ ਪੀ.ਸੀ.ਆਰ. ( Sexual assault response team ) ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਔਰਤਾ ਦੇ ਘਰੇਲੂ ਝਗੜਿਆ ਮੈਟਰੀਮੋਨੀਅਲ ਝਗੜਿਆਂ ਦੇ ਨਿਪਟਾਰੇ / ਕਾਊਸਲਿੰਗ ਲਈ ਉਮੀਦ ਕਾਊਂਸਲਿੰਗ ਸੈਟਰ ਦੀ ਸਥਾਪਨਾ ਥਾਣਾ ਵੂਮੈਨ ਪਟਿਆਲਾ ਵਿੱਚ ਕੀਤੀ ਗਈ ਹੈ । ਔਰਤਾਂ ਅਤੇ ਪਬਲਿਕ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ Know Your RIDES, ਡਰਾਇਵ ਅਤੇ ਪਿੱਕ ਐਂਡ ਡਰੋਪ ਡਰਾਇਵ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਮਹਿਲਾ ਨੂੰ ਕਿਸੇ ਵੀ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਟੋਲ ਫ੍ਰੀ ਨੰਬਰ 112 , 181 , 95929-17910 , 1991 ਤੇ ਸੰਪਰਕ ਕਰ ਸਕਦੀਆਂ ਹਨ ।
ਵਿਸ਼ੇਸ਼ ਦਿਨ ਤੇ ਵਿਸ਼ੇਸ਼ ਮਹਿਮਾਨ ਜਤਿੰਦਰ ਸਿੰਘ ਔਲਖ ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ ਜੋਨਲ -1 ਪਟਿਆਲਾ ਰੇਂਜ ਪਟਿਆਲਾ ਵੱਲੋਂ ਕੈਂਪ ਵਿੱਚ ਸ਼ਿਰਕਤ ਕਰਨ ਵਾਲੇ ਡਾਕਟਰ ਸਾਹਿਬਾਨਾਂ ਨੂੰ ਵਿਸ਼ੇਸ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੋਂ ਆਈ.ਜੀ. ਪਟਿਆਲਾ ਰੇਂਜ ਨਾਲ ਡਾ . ਗੁਰਲੀਨ ਸਿੰਘ ਰੰਧਾਵਾ ਮੈਡੀਕਲ ਅਫਸਰ ਪੁਲਿਸ ਹਸਪਤਾਲ ਪੁਲਿਸ ਲਾਈਨ ਪਟਿਆਲਾ , ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਕਪਤਾਨ ਪੁਲਿਸ ਸਿਟੀ ਪਟਿਆਲਾ , ਡਾ.ਸਿਮਰਤ ਕੌਰ ਆਈ.ਪੀ.ਐਸ. ਕਪਤਾਨ ਪੁਲਿਸ ਸਥਾਨਕ ਪਟਿਆਲਾ , ਸ਼੍ਰੀ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਐਸ.ਪੀ. ( ਡੀ ) ਪਟਿਆਲਾ , ਸ਼੍ਰੀ ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਥਾਨਕ ਪਟਿਆਲਾ ਅਤੇ ਸ੍ਰੀਮਤੀ ਇੰਦੂ ਬਾਲਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਕਰਾਇਮ ਵਿਰੁੱਧ ਔਰਤਾਂ ਅਤੇ ਬੱਚੇ ਪਟਿਆਲਾ ਹਾਜਰ ਸਨ ।