ਅਸ਼ੋਕ ਵਰਮਾ
ਬਠਿੰਡਾ, 08 ਮਾਰਚ 2021: ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੇ ਚੈਅਰਮੈਨ ਅਤੇ 26 ਹੋਰ ਸਾਥੀਆਂ ਤੇ ਦਰਜ ਕੀਤੇ ਝੂਠੇ ਪਰਚੇ ਖਿਲਾਫ ਅੱਜ ਜੱਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ ਦੀ ਅਗਵਾਈ ਹੇਠ ਐਸਐਸਪੀ ਬਠਿੰਡਾ ਨੂੰ ਮੰਗ ਪੱਤਰ ਦੇਕੇ ਇਨਸਾਫ ਦੀ ਮੰਗ ਕੀਤੀ ਹੈ। ਰਣਜੀਤ ਸਿੰਘ ਮਾਈਸਰਖਾਨਾ ਨੇ ਦੱਸਿਆ ਕਿ ਸਰਬ ਐਗਰੋ ਇੰਡੀਆ ਲਿਮਟਿਡ ਨਾਂਮੀ ਕੰਪਨੀ ਦੇ ਪ੍ਰਬੰਧਕਾਂ ਨੇ ਗਰੀਬ ਅਤੇ ਭੋਲੇ ਭਲੇ ਲੋਕਾਂ ਦਾ ਪੈਸਾ ਵਾਪਿਸ ਲੈਣ ਲਈ ਲੜ ਰਹੀ ਜਥੇਬੰਦੀ ਦੇ ਆਗੂ ਖਿਲਾਫ ਕੇਸ ਦਰਜ ਕਰਵਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਇਸ ਖਿਲਾਫ ਲੜਾਂਈ ਲੜੀ ਜਾਏਗੀ। ਉਨ੍ਹਾਂ ਦੱਸਿਆ ਕਿ ਜੱਥੇਬੰਦੀ ਨੇ ਕਾਫੀ ਜਦੋ ਜਹਿਦ ਨਾਲ ਮੈਨੇਜਮੈਂਟ ਖਿਲਾਫ ਪਰਚਾ ਦਰਜ ਕਰਵਾ ਕੇ ਪਿਛਲੀ ਇੱਕ ਮਾਰਚ ਨੂੰ ਕੰਪਨੀ ਦੇ ਅਮਰਜੀਤ ਧੀਂਗਰ੍ਹਾ ਅਤੇ ਉਸਦੇ ਬੇਟੇ ਕੁਸ਼ਲਦੀਪ ਨੂੰ ਗਿ੍ਰਫਤਾਰ ਕਰਵਾ ਦਿੱਤਾ ਸੀ ਜਿਸ ਦੀ ਅੱਜ ਪੇਸ਼ੀ ਸੀ। ਉਨ੍ਹਾਂ ਦੱਸਿਆ ਕਿ ਚੇਅਰਮੇਨ ਗੁਰਭੇਜ ਸਿੰਘ ਸੰਧੂ ਦੇ ਰਾਹ ਰੋਕਣ ਅਤੇ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਤਿੰਨ ਮਾਰਚ ਨੂੰ ਸੰਧੂ ਸਮੇਤ 27 ਲੋਕਾਂ ਖਿਲਾਫ ਅਗਵਾ ਸਮੇਤ ਸੰਗੀਨ ਧਾਰਾਵਾਂ ਲਾ ਕੇ ਥਾਣਾ ਥਰਮਲ ਵਿਚ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ ਜੋਕਿ ਨਿਖੇਧੀਯੋਗ ਹੈ। ਇਸਤਰੀ ਵਿੰਗ ਦੀ ਚੇਅਰਪਰਸਨ ਸ੍ਰੀਮਤੀ ਦਰਸ਼ਨਾ ਜੋਸ਼ੀ ਨੇ ਕਿਹਾ ਕਿ ਭਿ੍ਰਸ਼ਟ ਪ੍ਰਸ਼ਾਸ਼ਨ ਪੈਸੇ ਦੇ ਕਥਿਤ ਲਾਲਚ ਵਿਚ ਸੱਚ ਦੀ ਅਵਾਜ ਨੂੰ ਦਬਾਉਣ ਦੇ ਯਤਨ ’ਚ ਹੈ ਜਿਸ ਨੂੰ ਇਨਸਾਫ ਪਸੰਦ ਲੋਕ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਝੂਠਾ ਪਰਚਾ ਰੱਦ ਨਾਂ ਕੀਤਾ ਗਿਆ ਤਾਂ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਸਮੇਤ ਪਰਿਵਾਰਾਂ ਦੇ ਸੰਘਰਸ਼ ਵਿੱਢਿਆ ਜਾਵੇਗਾ। ਅੱਜ ਦੀ ਮੀਟਿੰਗ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਨੇ ਚਿੱਟ ਫੰਡ ਕੰਪਨੀਆਂ ਪੈਦਾ ਕਰਕੇ ਲੋਕਾਂ ਨੂੰ ਲੁਟਵਾਇਆ ਅਤੇ ਹੁਣ ਕੰਪਨੀ ਮਾਲਕਾਂ ਦਾ ਪੱਖ ਪੂਰਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੱਜ ਐਸਐਸਪੀ ਬਠਿੰਡਾ ਨੂੰ ਦਿੱਤੀ ਦਰਖ਼ਾਸਤ ਵਿਚ ਜਥੇਬੰਦੀ ਦੇ ਆਗੂਆਂ ਖਿਲਾਫ ਕੀਤੇ ਪਰਚੇ ਨੂੰ ਜਲਦੀ ਤੋਂ ਜਲਦੀ ਤਫਤੀਸ਼ ਕਰਕੇ ਰੱਦ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਗਈ ਹੈ। ਅੱਜ ਇਸ ਮੌਕੇ ਗੁਰਭੇਜ ਸਿੰਘ ਸੰਧੂ, ਮੁਕੰਦ ਸਿੰਘ ਵੜਿੰਗ , ਅਮਿ੍ਰਤਪਾਲ ਸਿੰਘ , ਸੁਰਜੀਤ ਸਿੰਘ ਰੋਮਾਣਾ , ਗੁਰਚਰਨ ਸਿੰਘ ਮੋਗਾ , ਅਸ਼ੋਕ ਕੁਮਾਰ ਅਤੇ ਮੈਡਮ ਮਿਨਾਕਸ਼ੀ ਹਾਜਰ ਸਨ।