ਚੰਡੀਗੜ੍ਹ, 7 ਮਾਰਚ 2021 - ਚੰਡੀਗੜ੍ਹ ਦੇ ਸਾਬਕਾ ਐਮ ਪੀ ਅਤੇ ਭਾਜਪਾ ਆਗੂ ਸਤਪਾਲ ਜੈਨ ਨੇ ਅੱਜ ਪੀਜੀਆਈ ਸੈਕਟਰ 12 ਚੰਡੀਗੜ੍ਹ 'ਚ ਅੱਜ ਸਵੇਰੇ ਕੋਰੋਨਾ ਦਾ ਟੀਕਾ ਲਵਾਇਆ। ਸਤਪਾਲ ਜੈਨ ਨੇ ਡਾ. ਜਗਤ ਰਾਮ, ਡਾਇਰੈਕਟਰ ਪੀਜੀਆਈ, ਐਡਵੋਕੇਟ ਧੀਰਜ ਜੈਨ ਅਤੇ ਹਸਪਤਾਲ ਦੇ ਹੋਰ ਪ੍ਰਮੁੱਖ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਹਾਜ਼ਰੀ ਵਿੱਚ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ।