ਟਿਕਰੀ ਬਾਰਡਰ, 7 ਮਾਰਚ 2021 - ਕਿਸਾਨੀ ਕਾਨੂੰਨਾਂ ਤੋਂ ਨਿਰਾਸ਼ ਹੋਏ ਇੱਕ ਸੀਸਾਈ ਦੇ ਕਿਸਾਨ ਵੱਲੋਂ ਟਿਕਰੀ ਬਾਰਡਰ 'ਤੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਉਸ ਨੇ ਆਪਣੀ ਆਖਰੀ ਇੱਛਾ ਦੱਸਦੇ ਹੋਏ ਕਿਹਾ ਕਿ ਇਹ ਤਿੰਨੇ ਕਾਨੂੰਨ ਵਾਪਿਸ ਹੋਣੇ ਚਾਹੀਦੇ ਹਨ ਅਤੇ ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਣਨਾ ਚਾਹੀਦਾ ਹੈ।