ਹਰੀਸ਼ ਕਾਲੜਾ
ਰੂਪਨਗਰ, 4 ਮਾਰਚ 2021 - ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਆਮ ਨਾਗਰਿਕਾਂ ਲਈ ਕੋਵਿਡ 19 ਟੀਕਾਕਰਣ ਮੁਹਿੰਮ ਨਿੱਜੀ ਹਸਪਤਾਲਾਂ ਵਿੱਚ ਵੀ ਸ਼ੁਰੂ ਕੀਤੀ ਗਈ ਹੈ।ਇਹ ਪ੍ਰਗਟਾਵਾ ਕਰਦਿਆਂ ਡਾਕਟਰ ਆਰ.ਐਸ.ਪਰਮਾਰ ਨੇ ਦਸਿਆ ਕਿ ਇਸ ਤਹਿਤ ਪਰਮਾਰ ਹਸਪਤਾਲ ਵਿਖੇ ਸ਼ੁੱਕਰਵਾਰ 05 ਮਾਰਚ ਨੂੰ ਟੀਕਾਕਰਨ ਅਭਿਆਨ ਚਲਾਇਆ ਜਾਵੇਗਾ।
ਉਨਾਂ ਦਸਿਆ ਕਿ ਆਮ ਨਾਗਰਿਕ ਪਰਮਾਰ ਹਸਪਤਾਲ ਵਿਖੇ ਟੀਕਾਕਰਣ ਦੀ ਖੁਰਾਕ, ਜਿਨਾਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ 45-59 ਸਾਲ ਦੇ ਨਾਗਰਿਕ ਜੋ ਸਰਕਾਰ ਵਲੋਂ ਨੋਟੀਫਾਈ ਕੀਤੀ ਗਈ ਬਿਮਾਰੀਆਂ ਦੀ ਸੂਚੀ ਵਿਚ ਆਂਉਂਦੇ ਹਨ, ਉਹ ਟੀਕਾਕਰਣ ਦੀ ਖੁਰਾਕ ਪ੍ਰਾਪਤ ਕਰ ਸਕਦੇ ਹਨ।ਇਸ ਮੰਤਵ ਲਈ ਪਰਮਾਰ ਹਸਪਤਾਲ ਵਿਖੇ ਸਪਾਟ ਰਜਿਸਟ੍ਰੇਸ਼ਨ (ਮੌਕੇ ਤੇ) ਸ਼ੁੱਕਰਵਾਰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਜਿਸ ਲਈ ਆਧਾਰ ਕਾਰਡ ਲਾਜ਼ਮੀ ਹੈ।ਟੀਕਾਕਰਨ ਖੁਰਾਕ ਦੀ ਕੀਮਤ 250 ਰੁਪਏ ਪ੍ਰਤੀ ਖੁਰਾਕ ਹੈ ਅਤੇ ਟੀਕਾਕਰਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੈ।ਰਜਿਸਟ੍ਰੇਸ਼ਨ ਲਈ 6284309551 , ਅਤੇ 01881 222225 ਤੇ ਸੰਪਰਕ ਕਰੋ ਕੀਤਾ ਜਾ ਸਕਦਾ ਹੈ ।