ਅਸ਼ੋਕ ਵਰਮਾ
ਮਾਨਸਾ,4ਮਾਰਚ2021: ਮਾਨਸਾ ਪੁਲਿਸ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਦੇ ਆਖਰੀ ਦਿਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਅੱਜ 14 ਮੀਟਿੰਗਾਂ ਕੀਤੀਆਂ ਗਈਆਂ ਹਨ। ਐਸ ਐਸ ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਮੁਹਿੰਮ ਦੇ ਅਖੀਰਲੇ ਦਿਨ ਸਰਕਾਰੀ ਸਕੂਲ ਭੈਣੀਬਾਘਾ, ਪਿੰਡ ਰੱਲਾ, ਟੈਕਸੀ ਸਟੈਂਡ ਸਰਦੂਲਗੜ, ਪਿੰਡ ਝੰਡੂਕੇ, ਪਿੰਡ ਰਾਏਪੁਰ, ਪਿੰਡ ਭੰਮੇ ਖੁਰਦ, ਪਿੰਡ ਕੁਲੈਹਰੀ, ਕਾਲਜ ਰੱਲੀ, ਪਿੰਡ ਮੱਲ ਸਿੰਘ ਵਾਲਾ, ਸ਼ਹਿਰ ਬੁਢਲਾਡਾ ਅਤੇ ਸ਼ਹਿਰ ਮਾਨਸਾ ਵਿਖੇ ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਪਿੰਡਾਂ, ਸ਼ਹਿਰਾਂ, ਮੁਹੱਲਿਆਂ ਅੰਦਰ ਲੋੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆਂ ਜਾਣਕਾਰੀ ਦਿੱਤੀ ਗਈ ਹੈ ਕਿ ਨਸ਼ੇ ਸਾਡੀ ਜਿੰਦਗੀ ਨੂੰ ਤਬਾਹ ਕਰ ਰਹੇ ਹਨ ਅਤੇ ਨਸ਼ਾ ਕਰਨਾ ਮੌੌਤ ਨੂੰ ਬੁਲਾਵਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ ਸਕੂਲਾਂ ਅਤੇ ਕਾਲਜਾਂ ’ਚ ਜਾ ਕੇ ਨੌੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਬਜਾਏ ਪੜ੍ਹਾਈ ਵੱਲ ਧਿਆਨ ਦੇਣ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ ਤਾਂ ਜੋੋ ਨਰੋੋਏ ਸਮਾਜ ਦੀ ਸਿਰਜਣਾ ਨੂੰ ਯਕੀਨੀ ਬਣਾਇਆ ਜਾ ਸਕੇ। ਪਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਦੀ ਰੋੋਕਥਾਮ ਸਬੰਧੀ ਮਾਨਸਾ ਪੁਲਿਸ ਨੂੰ ਪੂਰਾ ਸਹਿਯੋੋਗ ਕਰਨ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਨਸ਼ਿਆਂ ਵਿਰੋੋਧੀ ਇਹ ਮੁਹਿੰਮ ਇਸੇ ਤਰਾਂ ਹੀ ਜਾਰੀ ਰਹੇਗੀ।