ਹਰੀਸ਼ ਕਾਲੜਾ
ਰੂਪਨਗਰ, 04 ਮਾਰਚ 2021: ਜਿਲ੍ਹੇ ਵਿੱਚ ਪੁਲਿਸ ਵਲੋਂ 25 ਫਰਵਰੀ 2021 ਤੋਂ 03 ਮਾਰਚ 2021 ਤੱਕ ਇੱਕ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਸੀ ਅਤੇ ਜਿਲ੍ਹਾ ਦੇ ਸਮੂਹ ਪੁਲਿਸ ਅਫਸਰਾਂ ਨੂੰ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।ਇਹ ਜਾਣਕਾਰੀ ਡਾ. ਅਖਿਲ ਚੌਧਰੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਕਾਨਫਰੰਸ ਦੋਰਾਨ ਦਿੰਦਿਆਂ ਦਸਿਆ ਕਿ ਇਸ ਦੋਰਾਨ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਕਿਸੇ ਵੀ ਕੀਮਤ ਤੇ ਕੋਈ ਵੀ ਨਸ਼ਾ ਤਸਕਰ ਬਚ ਨਾ ਸਕੇ ।
ਨੌਜਵਾਨ ਪੀੜੀ ਤੇ ਮਾੜਾ ਅਸਰ ਨਾ ਪਵੇ। ਜਿਲ੍ਹਾਂ ਪੁਲਿਸ ਰੂਪਨਗਰ ਵਲੋ ਚਲਾਈ ਇਸ ਮੁਹਿੰਮ ਤਹਿਤ ਐਨ.ਡੀ.ਪੀ.ਐੱਸ ਐਕਟ ਦਾ 01 ਪੀ.ਓ ਗ੍ਰਿਫਤਾਰ ਕੀਤਾ ਗਿਆ ਹੈ ਤੇ ਐਨ.ਡੀ.ਪੀ.ਐੱਸ ਐਕਟ ਤਹਿਤ 17 ਮੁਕਦਮੇ ਦਰਜ ਰਜਿਸਟਰ ਕਰਕੇ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਉਨ੍ਹਾਂ ਪਾਸੋਂ ਨਸ਼ੇ ਦੀ ਕੀਤੀ ਰਿਕਵਰੀ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦਸਿਆ ਕਿ ਇਸ ਦੋਰਾਨ 17 ਮੁਕੱਦਮੇ ਦਰਜ ਕਰਦੇ ਹੋਏ 19 ਵਿਅਕਤੀ ਗ੍ਰਿਫਤਾਰ ਕੀਤੇ ਗਏ ਜਿਨਾਂ ਤੋਂ 100 ਗ੍ਰਾਮ ਹੈਰੋਈਨ,154 ਗ੍ਰਾਮ ਨਸ਼ੀਲਾ ਪਾਊਡਰ,739 ਗੋਲੀਆਂ,316 ਟੀਕੇ ,1 ਕਿਲੋਗ੍ਰਾਮ ਗਾਂਜਾ ਅਤੇ 18 ਕਿਲੋ 200 ਗ੍ਰਾਮ ਭੱਕੀ ਰਿਕਵਰ ਕੀਤੀ ਗਈ ਹੈ ।
ਉਨਾਂ ਇਹ ਵੀ ਦਸਿਆ ਕਿ ਇਸ ਮੁਹਿੰਮ ਦੋਰਾਨ ਜਿਲ੍ਹਾ ਵਿੱਚ ਕੁੱਲ 59 ਨਾਕੇ ਲਗਾ 1404 ਵਹੀਕਲ ਅਤੇ 2083 ਵਿਅਕਤੀਆਂ ਨੂੰ ਚੈਕ ਕੀਤਾ ਗਿਆ ਹੈ। ਜਿਲ੍ਹਾ ਪੁਲਿਸ ਦੀ ਆਮ ਪਬਲਿਕ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਨੂੰ ਡਰੱਗ ਪੈਡਲਰਾ ਸਬੰਧੀ ਕੋਈ ਜਾਣਕਾਰੀ ਹੋਵੇ ਜਾ ਮਿਲੇ ਤਾਂ ਉੇਹ ਜਿਲ੍ਹਾਂ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਸ਼੍ਰੀ ਅਜਿੰਦਰ ਸਿੰਘ ਪੁਲਿਸ ਕਪਤਾਨ,ਸ਼੍ਰੀ ਵਰਿੰਦਰ ਜੀਤ ਸਿੰਘ ਤੇ ਸ਼੍ਰੀ ਚੰਦ ਸਿੰਘ ਉਪ ਪੁਲਿਸ ਕਪਤਾਨ ਵੀ ਹਾਜਰ ਸਨ।