ਬਲਵਿੰਦਰ ਸਿੰਘ ਧਾਲੀਵਾਲ
- ਸਟੀਰਟ ਵੈਂਡਰਜ਼ ਨੂੰ ਲੋਨ ਰਾਸ਼ੀ ਜਾਰੀ ਕਰਨ ਵਿਚ ਤੇਜ਼ੀ ਲਿਆਉਣ ਦੇ ਹੁਕਮ
ਸੁਲਤਾਨਪੁਰ ਲੋਧੀ ,4 ਮਾਰਚ 2021 - ਫਗਵਾੜਾ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੀਵ ਵਰਮਾ ਵਲੋਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਸਟਰੀਟ ਵੈਂਡਰਜ਼ ਨੂੰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਕਰਜਾ ਰਾਸ਼ੀ ਜਾਰੀ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਯੋਜਨਾ ਨੂੰ ਜ਼ਮੀਨੀ ਪੱਧਰ ਉਪਰ ਸਫਲਤਾਪੂਰਵਕ ਲਾਗੂ ਕਰਨ ਲਈ ਸ੍ਰੀ ਵਰਮਾ ਵਲੋਂ ਅੱਜ ਲੀਡ ਡਿਸਟਿਕ ਮੈਨੇਜਰ ਸ੍ਰੀ ਯੂ.ਕੇ.ਜਾਇਸਵਾਲ ਅਤੇ ਵੱਖ ਵੱਖ ਬੈਂਕਾਂ ਦੇ ਉੱਚ ਅਧਿਕਾਰੀਆ ਨਾਲ ਬੈਠਕ ਕਰਕੇ ਯੋਜਨਾ ਤਹਿਤ ਦਿੱਤੇ ਜਾ ਰਹੇ ਕਰਜ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
ਉਨਾਂ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋੜਵੰਦ ਲੋਕਾਂ ਨੂੰ ਰੋਜ਼ਗਾਰ ਸਥਾਪਤੀ ਲਈ ਆਸਾਨ ਕਿਸ਼ਤਾਂ ਤੇ ਖੁੱਲਦਿੱਲੀ ਨਾਲ ਲੋਨ ਦੇਣ ਤਾਂ ਜੋ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਟਰੀਟ ਵੈਂਡਰਜ਼ ਦੇ ਸਵੈ ਰੋਜ਼ਗਾਰ ਨੂੰ ਹੁਲਾਰਾ ਦਿੱਤਾ ਜਾ ਸਕੇ।
ਉਨਾਂ ਨੇ ਲੀਡ ਜ਼ਿਲ੍ਹਾ ਮੈਨੇਜ਼ਰ ਨੂੰ ਕਿਹਾ ਕਿ ਉਹ 6 ਮਾਰਚ ਨੂੰ ਨਗਰ ਨਿਗਮ ਫਗਵਾੜਾ ਵਿਖੇ ਇੱਕ ਵਿਸ਼ੇਸ਼ ਕੈਂਪ ਵੀ ਲਗਾਉਣ ਜਿਸ ਰਾਹੀਂ ਜਿੱਥੇ ਸਟਰੀਟ ਵੈਂਡਰਜ਼ ਨੂੰ ਸਵਨਿਧੀ ਯੋਜਨਾ ਤਹਿਤ ਮਿਲ ਰਹੇ ਲਾਭਾ ਬਾਰੇ ਜਾਣਕਾਰੀ ਮਿਲ ਸਕੇ ਉੱਥੇ ਹੀ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਜਾਂ ਵਧਾਉਣ ਲਈ ਲੋੜੀਂਦੀ ਕਾਰਵਾਈ ਆਸਾਨੀ ਨਾਲ ਮੁਕੰਮਲ ਕਰ ਸਕਣ।
ਇਸ ਮੌਕੇ ਸ਼੍ਰੀ ਪ੍ਰਦੀਪ ਕੁਮਾਰ ਸਕੱਤਰ, ਸ਼੍ਰੀ ਅਮਿਤ ਕਾਲੀਆ ਸੁਪਰਡੈਂਟ, ਸ਼੍ਰੀ ਕੁਲਵਿੰਦਰ ਸਿੰਘ ਸੁਪਰਡੈਂਟ ਅਤੇ ਸਬ-ਡਵੀਜ਼ਨ ਫਗਵਾੜਾ ਦੇ ਸਮੂਹ ਬੈਂਕਰਜ ਹਾਜ਼ਰ ਸਨ।