ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ 3 ਮਾਰਚ 2021 - ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਐਮ.ਸੀ. ਚੋਣਾ ਦੋਰਾਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਨਜਾਇਜ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਸੀ ਜਦੋਂ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ, ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 30/01/2021 ਨੂੰ ਦੋਰਾਨੇ ਨਾਕਾਬੰਦੀ ਵਕਤ ਕਰੀਬ 06.15 ਏ ਐਮ ਪਰ ਦੱਪਰ ਸਾਇਡ ਤੋਂ ਪੈਦਲ ਆ ਰਹੇ ਦੋ ਨੋਜਵਾਨਾ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਸੀ ।
ਜਿਨ੍ਹਾਂ ਵਿਚੋਂ ਹਰਮਨਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੂੰ 226 ਵਾਰਡ ਨੰ 265 ਚੌਕ ਸੇਖਾ ਮੋਗਾ ਸਿਟੀ ਸਾਊਥ ਮੋਗਾ ਪਾਸੋ ਇੱਕ ਪਿਸਟਲ 32 ਬੋਰ ( Country Made Pistol) ਸਮੇਤ 2 ਮੈਗਜੀਨ ਤੇ 2 ਜਿੰਦਾ ਕਾਰਤੂਸ ਬਾਮਦ ਕੀਤੇ ਗਏ ਸਨ ਤੇ ਅਰੁਣ ਸਾਰਵਾਨ ਉਰਫ ਵਿਸੂ ਪੁੱਤਰ ਰਜੇਸ਼ ਕੁਮਾਰ ਵਾਸੀ ਮਕਾਨ ਨੂੰ 4 ਗਲੀ ਨੇ 1 ਵਾਰਡ ਨੰ 38 ਨੇੜੈ ਗੀਤਾ ਭਵਨ ਰਾਜੀਵ ਗਾਂਧੀ ਨਗਰ ਮੋਗਾ ਥਾਣਾ ਸਿਟੀ ਸਾਊਥ ਮੋਗਾ ਪਾਸੋ ਇੱਕ ਪਿਸਟਲ .32 ਬੋਰ (Country Made pistol) ਸਮੇਤ 3 ਮੈਗਜੀਨ ਤੋਂ 3 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਸਨ, ਜਿਨਾਂ ਖਿਲਾਫ ਮੁਕੱਦਮਾਂ ਨੂੰ 22 ਮਿਤੀ 30/01/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬੰਦ ਜੂਡੀਸ਼ੀਅਲ ਕਰਵਾਇਆ ਗਿਆ ਸੀ।
ਜਿੰਨਾ ਦੀ ਪੁੱਛ ਗਿਛ ਅਤੇ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਸੀ ਕਿ ਉਪਰੋਕਤ ਦੋਵੇਂ ਦੋਸੀਆਨ ਨੂੰ ਇਹ ਹਥਿਆਰ ਅਮਨ ਉਰਫ ਗੱਪੂ ਵਾਸੀ ਅੰਬਾਲਾ ਨੇ ਦਿੱਤੇ ਸੀ । ਜਿਸ ਦੀ ਭਾਲ ਕਰਨੇ ਪਰ ਇਹ ਪਤਾ ਲਗਾ ਕਿ ਅਮਨ ਉਰਫ ਗੋਪੂ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੂੰ 685 ਰਾਮ ਕਿਸ਼ਨ ਕਲੋਨੀ ਅੰਬਾਲਾ ਕੈਂਟ ਦਾ ਰਹਿਣ ਵਾਲਾ ਹੈ ਅਤੇ ਅੰਬਾਲਾ ਅਤੇ ਆਸ ਪਾਸ ਦੇ ਇਲਾਕੇ ਵਿਚ ਨਜਾਇਜ ਹਥਿਆਰ ਵੇਚਣ ਦਾ ਕੰਮ ਕਰਦਾ ਹੈ ਅਤੇ ਪੰਜਾਬ ਅਤੇ ਹਰਿਆਣਾ ਦੇ ਗੈਂਗਸਟਰ ਨੂੰ ਇਹ ਨਜਾਇਜ ਹਥਿਆਰ ਮੁਹੱਇਆ ਕਰਵਾਉਂਦਾ ਹੈ ਅਤੇ ਅੱਜ ਕੱਲ ਕਿਸੇ ਮੁਕੱਦਮੇ ਦੇ ਸਬੰਧ ਵਿਚ ਅੰਬਾਲਾ ਜੇਲ ਵਿਚ ਬੰਦ ਹੈ। ਜਿਸ ਨੂੰ ਮਿਤੀ 26/02/2021 ਨੂੰ ਅੰਬਾਲਾ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟ ਪਰ ਲਿਆ ਕੇ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕਰਕੇ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਜਿਸ ਨੇ ਦੌਰਾਨੇ ਪੁਲਿਸ ਰਿਮਾਡ ਉਸ ਵੱਲੋਂ ਲੁਕਾ ਛਿਪਾ ਕੇ ਰੱਖੇ ਗਏ 01 ਪਿਸਟਲ .32 ਬੋਰ (Country Made Pistol) ਅਤੇ 6 ਜਿੰਦਾ ਕਾਰਤੂਸ ਨੂੰ ਆਪਣੀ ਨਿਸ਼ਾਨਦੇਹੀ ਪਰ ਥਾਣਾ ਲਾਲੜੂ ਦੀ ਪੁਲਿਸ ਨੂੰ ਬਾਮਦ ਕਰਵਾਇਆ ਹੈ । ਇਸ ਪ੍ਰਕਾਰ ਲਾਲੜੂ ਪੁਲਿਸ ਵੱਲੋਂ ਉਕਤ ਮੁਕੱਦਮਾ ਵਿਚ ਇੱਕ ਹੋਰ ਭਾਰੀ ਸਫਲਤਾ ਹਾਸਲ ਕੀਤੀ ਗਈ ਹੈ ।
ਗ੍ਰਿਫਤਾਰੀ ਸਬੰਧੀ ਵੇਰਵਾ:
1. ਅਮਨ ਉਰਫ ਗੋਪੂ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੇ 685 ਰਾਮ ਕਿਸ਼ਨ ਕਲੋਨੀ ਅੰਬਾਲਾ ਕੈਂਟ ਥਾਣਾ ਅੰਬਾਲਾ ਉਮਰ ਕਰੀਬ 22 ਸਾਲ
ਬਰਾਮਦਗੀ :- 1 ਪਿਸਟਲ .32 ਬੌਰ (Country Made Pistol) ਸਮੇਤ 1 ਮੈਗਜੀਨ, 1 ਜਿੰਦਾ ਕਾਰਤੂਸ
ਇਸ ਤੋਂ ਇਲਾਵਾ ਮੁਕੱਦਮਾ ਹਜਾ ਵਿਚ ਦੋ ਦੋਸੀਂ ਪਹਿਲਾ ਹੀ ਗ੍ਰਿਫਤਾਰ ਹਨ ਜਿਨਾਂ ਪਾਸੇ 2 ਪਿਸਟਲ .32 ਬੋਰ (Country Made Pistol) ਸਮੇਤ 5 ਮੈਗਜ਼ੀਨ ਤੋਂ 5 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਸਨ।
ਮੁਕੱਦਮਾ ਵਿਚ ਕੁੱਲ ਬਾਮਦਗੀ:- 3 ਪਿਸਟਲ .32 ( Country Made Pistol) ਸਮੇਤ 6 ਮੈਗਜੀਨ ਤੋ 6 ਜਿੰਦਾ ਕਾਰਤੂਸ