ਅਸ਼ੋਕ ਵਰਮਾ
ਬਠਿੰਡਾ, 3 ਮਾਰਚ 2021 - ਬਠਿੰਡਾ ਜਿਲ੍ਹੇ ਦੇ ਤਿੰਨ ਸਰਕਾਰੀ ਸਕੂਲਾਂ ’ਚ ਅਧਿਆਪਕ ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮਸ਼ਹੂਰ ਦੇਸ ਰਾਜ ਸੀਨੀਅਰ ਸਰਕਾਰੀ ਸੈਕੰਡਰੀ ਸਕੂਲ ਸ਼ਾਮਲ ਹੈ ਜਿਸ ਦੀ ਇੱਕ ਅਧਿਆਪਕਾ ਕਰੋਨਾ ਪਾਜ਼ਿਟਿਵ ਪਾਈ ਗਈ ਹੈ। ਇਸ ਅਧਿਆਪਕਾ ਦਾ 1 ਮਾਰਚ ਨੂੰ ਸੈਂਪਲ ਲਿਆ ਗਿਆ ਸੀ। ਦੇਸ ਰਾਜ ਸਕੂਲ ਦੇ 6 ਅਧਿਆਪਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਇਸੇ ਤਰਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਵਿੱਚ ਵੀ ਇੱਕ ਲੇਡੀ ਟੀਚਰ ਨੂੰ ਕਰੋਨਾ ਪੀੜਤ ਪਾਇਆ ਗਿਆ ਹੈ ਜਦੋਂ ਕਿ ਇਸ ਸਕੂਲ ਦੇ 7 ਨਮੂਨੇ ਨੈਗੇਟਿਵ ਆਏ ਹਨ। ਬਠਿੰਡਾ ਜਿਲ੍ਹੇ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਅਧਿਆਪਕਾਂ ਦੀ ਰਿਪੋਰਟਾਂ ਕਰੋਨਾ ਪਾਜ਼ਿਟਿਵ ਆਈਆਂ ਹਨ। ਇੰਨ੍ਹਾਂ ’ਚ ਇੱਕ ਅਧਿਆਪਕਾ ਵੀ ਸ਼ਾਮਲ ਹੈ।
ਇਸੇ ਸਕੂਲ ਦੇ 10 ਅਧਿਆਪਕਾਂ ਦੀਆਂ ਰਿਪੋਰਟਾਂ ਨੈਗਿਟਵ ਮਿਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਰਿਪੋਰਟਾਂ ਮੁਤਾਬਕ ਜਿਲ੍ਹੇ ’ਚ ਅੱਜ ਕਰੋਨਾ ਦੇ ਨਵੇਂ ਮਰੀਜ ਮਿਲੇ ਹਨ। ਇੰਨ੍ਹਾਂ ’ਚ 4 ਫੌਜੀ ਛਾਉਣੀ ਬਠਿੰਡਾ ਨਾਲ ਸਬੰਧਤ ਹਨ ਜਦੋਂਕਿ ਇੱਕ ਮਰੀਜ ਏਅਰ ਫੋਰਸ ਸਟੇਸ਼ਨ ਦਾ ਵੀ ਹੈ। ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਇੱਕ ਵਿਅਕਤੀ ਅਤੇ ਪਿੰਡ ਭਾਗੀਵਾਂਦਰ ਦੀ ਇੱਕ ਔਰਤ ਕਰੋਨਾ ਪਾਜ਼ਿਟਿਵ ਪਾਈ ਗਈ ਹੈ।