ਨਵੀਂ ਦਿੱਲੀ, 3 ਮਾਰਚ - ਦਿੱਲੀ ਨਗਰ ਨਿਗਮ ਦੇ ਪੰਜ ਵਾਰਡਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਚਾਰ ਅਤੇ ਕਾਂਗਰਸ ਨੇ ਇਕ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਤ੍ਰਿਲੋਕਪੁਰੀ, ਸ਼ਾਲੀਮਾਰ ਬਾਗ ਵਾਰਡ, ਰੋਹਿਣੀ-ਸੀ ਅਤੇ ਕਲਿਆਣਪੁਰੀ ਸੀਟ 'ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਪੂਰਬੀ ਦਿੱਲੀ ਦੀ ਚੌਹਾਨ ਬਾਂਗੜ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।
ਨਗਰ ਨਿਗਮ ਦੇ 5 ਵਾਰਡਾਂ ਲਈ 28 ਫਰਵਰੀ ਨੂੰ ਜ਼ਿਮਨੀ ਚੋਣਾਂ ਹੋਈਆਂ ਸਨ। ਇਨ੍ਹਾਂ 'ਚ 50 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ ਸੀ।