ਜਗਰਾਓਂ, 01 ਮਾਰਚ 2021 (ਦੀਪਕ ਜੈਨ): ਸ਼ਹਿਰ ਦੇ ਮਸ਼ਹੂਰ ਬਾਜ਼ਾਰ ਅਨਾਰਕਲੀ ਬਜਾਰ ਵਿਖੇ ਸਥਿਤ ਇਕ ਦੁਕਾਨ ਨਿਊ ਤਨੇਜਾ ਕੱਲਾਥ ਹਾਊਸ ਤੋ ਸਵੇਰ ਬੰਦ ਦੁਕਾਨ ਅੱਗੇ ਦੋ ਚੋਰ ਕਪੜੇ ਦਾ ਨਗ ਚੌਰੀ ਕਰ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਚ ਕੈਦ ਹੋ ਗਈ ਹੈ ਅਤੇ ਉਸ ਵਿਚ ਦੋ ਚੋਰ ਮੋਟਰਸਾਇਕਲ 'ਤੇ ਸਵਾਰ ਹੋਕੇ ਆਏ ਅਤੇ ਚੋਰੀ ਕਰਕੇ ਚਲੇ ਗਏ।
ਇਸ ਸੰਬੰਧੀ ਦੁਕਾਨ ਮਾਲਕਾਂ ਨੇ ਦੱਸਿਆ ਕਿ ਓਨਾ ਵਲੋਂ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਐਸਐਚਓ ਸਿਟੀ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਆਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਵਲੋਂ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰ ਪੁਲਿਸ ਦੀ ਗ੍ਰਿਫਤ ਚ ਹੋਣਗੇ।