ਜਗਰਾਓਂ (ਦੀਪਕ ਜੈਨ): ਨਰਿੰਦਰ ਸਿੰਘ ਧਾਲੀਵਾਲ ਐਸਡੀਐਮ ਜਗਰਾਉਂ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਮੇਰਾ ਜਗਰਾਉਂ ਤੰਦਰੁਸਤ ਜਗਰਾਉਂ ਬਣਾਉਣ ਲਈ ਅੱਜ ਸਫਾਈ ਅਭਿਆਨ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵਾਰਡ ਨੰਬਰ 7 ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤੋਂ ਲੈ ਕੇ ਵਾਰਡ ਨੰਬਰ 10 ਦੀ ਸਫਾਈ ਕਰਵਾਈ ਗਈ ਇਸ ਮੌਕੇ ਨਵ ਨਿਯੁਕਤ ਕੌਸਲਰ ਮੇਸ਼ੀ ਸਹੋਤਾਅਨਿਲ ਕੁਮਾਰ ਸੈਂਟਰੀ ਇੰਸਪੈਕਟਰ, ਸਫਾਈ ਸੈਨਿਕ ਪ੍ਰਧਾਨ ਅਰੁਣ ਗਿੱਲ, ਆਰਜੀ ਮੇਟ ਅਨੂਪ ਕੁਮਾਰ, ਪ੍ਰਿਥੀਪਾਲ, ਪ੍ਰਦੀਪ ਕੁਮਾਰ, ਸੁਤੰਤਰ ਗਿਲ, ਭੂਸ਼ਨ ਗਿੱਲ ਅਤੇ ਸਮੂਹ ਵਾਰਡ ਵਾਸੀ ਹਾਜਰ ਸਨ।