ਕੈਨੇਡਾ : ਰਿਚਮੰਡ ਦੀ ਕੰਪਨੀ ਨੇ ਬਣਾਇਆ ਕੈਮਰਾ ਜਿਸਨੇ ਮੰਗਲ ਗ੍ਰਹਿ ’ਤੇ ਲੈਂਡਿੰਗ ਕੀਤੀ ਰਿਕਾਰਡ
ਵੈਂਕੂਵਰ, 1 ਮਾਰਚ, 2021 : ਨਾਸਾ ਵੱਲੋਂ ਮੰਗਲ ਗ੍ਰਹਿ ’ਤੇ ਭੇਜੇ ਗਏ ਰੋਵਰ ਪਰਸੈਵਰੈਂਸ ਵੱਲੋਂ ਲੈਂਡਿੰਗ ਵੇਲੇ ਜੋ ਵੀਡੀਓ ਬਣਾਈ ਗਈ, ਉਹ ਕੈਮਰਾ ਬ੍ਰਿਟਿਸ ਕੋਲੰਬੀਆ ਦੇ ਰਿਚਮੰਡ ਦੀ ਕੰਪਨੀ ਫਲਾਇਰ ਸਿਸਟਮਜ਼ ਇੰਕ. ਨੇ ਬਣਾਇਆ ਹੈ।
ਕੰਪਨੀ ਦੇ ਬੁਲਾਰੇ ਮੁਤਾਬਕ ਨਾਸਾ ਨੇ ਪੰਜ ਸਾਲ ਪਹਿਲਾਂ ਕੰਪਨੀ ਨਾਲ ਸੰਪਰਕ ਕੀਤਾ ਸੀ। ਕੰਪਨੀ ਨੇ ਗੈਰ ਸਾਧਾਰ ਹਾਲਾਤਾਂ ਵਿਚ ਵੀ ਕੰਮ ਕਰਨ ਵਾਲੇ ਕੈਮਰੇ ਬਣਾਏ ਹਨ। ਰੋਵਰ ’ਤੇ ਕੁੱਲ ਛੇ ਕੈਮਰੇ ਫਿੱਟ ਕੀਤੇ ਗਏ ਹਨ ਜਿਸ ਵਿਚੋਂ ਚਾਰ ਦੀ ਵਰਤੋਂ ਲੈਂਡਿੰਗ ਦੀ ਰਿਕਾਰਡਿੰਗ ਕਰਨ ਵਾਸਤੇ ਕੀਤੀ ਗਈ।
ਇਹ ਵੀ ਪੜ੍ਹੋ :
https://bc.ctvnews.ca/b-c-company-makes-iconic-video-of-mars-touchdown-possible-1.5325565