ਜਲੰਧਰ ਦੇ ਅੱਗ ਨਾਲ ਮਰੇ ਨੌਜਵਾਨ ਦੇ ਮਾਮਲੇ ਵਿਚ ਵੱਡਾ ਖੁਲਾਸਾ ਜਲੰਧਰ, 1 ਮਾਰਚ, 2021 : ਬੀਤੀ ਦਿਨੀ ਜਲੰਧਰ, ਪੁਲਿਸ ਨੇ ਲਾਲ ਬਾਜ਼ਾਰ ਵਿੱਚ ਇੱਕ ਕਮਰੇ ਵਿੱਚ ਇੱਕ ਨੌਜਵਾਨ ਨੂੰ ਸਾੜੇ ਜਾਣ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਸਾੜੇ ਗਏ ਮ੍ਰਿਤਿਕ ਸੰਜੀਤ ਨਾਲ ਉਸਦੇ ਦੋਸਤ ਨੇ ਕੁਕਰਮ ਕੀਤੀ ਸੀ। ਜਦੋਂ ਉਹ ਬੇਹੋਸ਼ ਹੋ ਗਿਆ, ਉਸ ਤੋਂ ਬਾਅਦ ਕਮਰੇ ਨੂੰ ਅੱਗ ਲਗਾ ਦਿੱਤੀ ਤਾਂ ਜੋ ਲੋਕਾਂ ਨੂੰ ਲੱਗੇ ਕਿ ਉਹ ਅੱਗ ਲੱਗਣ ਕਾਰਨ ਮਰ ਗਿਆ ਹੈ। ਪੁਲਿਸ ਨੇ ਸੰਜੀਤ ਦੇ ਦੋਸਤ ਸਚਿਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ।
ਪੁਲਿਸ ਨੇ ਸ਼ੁਰੂਆਤੀ ਜਾਚ ਵਿਚ ਹੀ ਸ਼ੱਕ ਪ੍ਰਗਟ ਕੀਤਾ ਸੀ ਕਿ ਸੰਜੀਤ ਦੀ ਮੌਤ ਅੱਗ ਲੱਗਣ ਕਾਰਨ ਧੂੰਏਂ ਨਾਲ ਨਹੀਂ, ਬਲਕਿ ਗਲਾ ਘੁੱਟਣ ਕਾਰਨ ਹੋਈ ਸੀ। ਪੁਲਿਸ ਨੂੰ ਇਸ ਗੱਲ ਦਾ ਸ਼ੱਕ ਹੋਇਆ ਤਾਂ ਉਹਨਾਂ ਲੱਗੇ ਸੀ ਸੀ ਟੀ ਵੀ ਫੁਟੇਜ ਵਿਚ ਇਕ ਨੌਜਵਾਨ ਨੂੰ ਰਾਤ ਦੇ ਦੋ ਵਜੇ ਉਸ ਦੇ ਕਮਰੇ ਵਿਚੋਂ ਬਾਹਰ ਆਉਂਦੇ ਦਿਖਾਈ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਸਚਿਨ ਨੂੰ ਫੜ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਚਿਨ ਸੰਜੀਤ ਦਾ ਦੋਸਤ ਸੀ ਅਤੇ ਉਸਦਾ ਉਸਦੇ ਕਮਰੇ ਵਿੱਚ ਆਉਣਾ ਜਾਣਾ ਸੀ। ਪੁਲਿਸ ਅਨੁਸਾਰ ਘਟਨਾ ਵਾਲੇ ਦਿਨ ਉਸਨੇ ਸੰਜੀਤ ਨਾਲ ਸ਼ਰਾਬ ਪੀਤੀ ਸੀ ਅਤੇ ਬਾਅਦ ਵਿਚ ਸੰਜੀਤ ਨਾਲ ਕੁਕਰਮ ਸੀ। ਜਦੋਂ ਸੰਜੀਤ ਬੇਹੋਸ਼ ਹੋ ਗਿਆ ਤਾਂ ਉਸਨੇ ਕਮਰੇ ਨੂੰ ਅੱਗ ਲਾ ਦਿੱਤੀ।