ਦਿੱਲੀ ਦੇ ਆਦਰਸ਼ਨਗਰ 'ਚ ਲੁੱਟ ਦੇ ਦੌਰਾਨ ਔਰਤ ਦੀ ਹੱਤਿਆ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
ਨਵੀਂ ਦਿੱਲੀ,28 ਫਰਵਰੀ,2021: ਦਿੱਲੀ ਦੇ ਆਦਰਸ਼ਨਗਰ ਵਿਚ ਲੁੱਟ ਦੇ ਦੌਰਾਨ ਮਹਿਲਾ ਦੀ ਹੱਤਿਆ ਦਾ ਮਾਮਲੇ ਚ 2 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ 22 ਸਾਲ ਦੇ ਮੁਹੰਮਦ ਅਕੀਬੁਲ ਤੇ 20 ਸਾਲ ਦੇ ਸ਼ੇਖ ਫਰਦੀਨ ਦੇ ਰੂਪ ਵਿਚ ਹੋਈ ਹੈ। ਦਿੱਲ਼ੀ ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਦਿੱਲੀ ਪੁਲਿਸ ਦੇ ਅਨੁਸਾਰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਦੀ ਪਹਿਚਾਣ ਹੋਈ ਹੈ। ਦੋਨਾਂ ਦੇ ਕੋਲੋਂ ਇਕ ਲਾਲ ਰੰਗ ਦੀ ਬਾਈਕ ਵੀ ਬਰਾਮਦ ਹੋਈ ਹੈ। ਦਰਅਸਲ,ਆਦਰਸ਼ ਨਗਰ ਵਿਚ ਇਲਾਕੇ ਚ ਲੁੱਟ ਦਾ ਵਿਰੋਧ ਕਰਨ ਤੇ ਸਨੈਚਰ ਨੇ ਇਕ ਮਹਿਲਾ ਨੂੰ ਚਾਕੂ ਮਾਰ ਦਿੱਤਾ ਸੀ। ਘਟਨਾ ਦੇ ਸਮੇਂ ਮਹਿਲਾ ਦੇ ਨਾਲ ਉਸਦਾ ਦੋ ਸਾਲ ਦਾ ਬੱਚਾ ਵੀ ਸੀ। ਜ਼ਖ਼ਮੀ ਹਾਲਤ ਵਿਚ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਉਥੇ ਇਲਾਜ ਦੇ ਦੌਰਾਨ ਮਹਿਲਾ ਦੀ ਮੌਤ ਹੋ ਗਈ। ਇਹ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਸੀ।