- ਉਪ ਕਪਤਾਨ ਪੁਲੀਸ ਦੀ ਅਗਵਾਈ ਵਿੱਚ ਲਈ ਗਈ ਤਲਾਸ਼ੀ
ਫ਼ਤਹਿਗੜ੍ਹ ਸਾਹਿਬ/ ਬਸੀ ਪਠਾਣਾਂ, 26 ਫਰਵਰੀ 2021 - ਉਪ ਕਪਤਾਨ ਪੁਲਿਸ ਬਸੀ ਪਠਾਣਾਂ, ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਐਸ.ਪੀ. (ਡੀ) ਸ੍ਰੀ ਜਗਜੀਤ ਸਿੰਘ ਜੱਲ੍ਹਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਸ਼ਿਆਂ ਦੀ ਰੋਕਥਾਮ ਅਤੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਐਟੀ ਡਰੱਗ ਮੁਹਿੰਮ ਮਿਤੀ 25-02-2021 ਤੋਂ ਮਿਤੀ 03-03-2021 ਤੱਕ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਉਨ੍ਹਾਂ ਨੇ ਮਿਤੀ 26-02-2021 ਨੂੰ ਇੰਸ. ਮਨਦੀਪ ਸਿੰਘ, ਮੁੱਖ ਥਾਣਾ ਅਫਸਰ ਥਾਣਾ ਬਸੀ ਪਠਾਣਾਂ ਨੂੰ ਨਾਲ ਲੈ ਕੇ ਸਮੇਤ ਸਰਕਲ ਦੀ ਫੋਰਸ ਨਾਲ ਬਸੀ ਪਠਾਣਾਂ ਦੇ ਕਿਲ੍ਹਾ ਮੁਹੱਲਾ ਸਮੇਤ ਵੱਖ ਵੱਖ ਥਾਵਾਂ ਉਤੇ ਸਰਚ ਕੀਤੀ। ਇਸ ਉਪਰੰਤ ਸ਼ਹਿਰ ਵਾਸੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਸਬੰਧੀ ਜਾਗਰੂਕ ਕੀਤਾ ਗਿਆ। ਸ਼ਹਿਰ ਵਾਸੀਆਂ ਨੇ ਇਸ ਮੁਹਿੰਮ ਵਿੱਚ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੁਹਿੰਮ ਤਹਿਤ ਮਿਤੀ 03-03-2021 ਤੱਕ ਲਗਾਤਾਰ ਸਰਚ ਕੀਤੀ ਜਾਵੇਗੀ। ਇਸ ਮੁਹਿੰਮ ਤਹਿਤ ਚੰਗੇ ਨਤੀਜੇ ਮਿਲਣ ਦੀ ਕਾਫੀ ਸੰਭਾਵਨਾ ਹੈ।