ਦੀਪਕ ਜੈਨ
- ਵਿਕਾਸ ਦੀਆਂ ਹਨੇਰੀਆਂ ਲਿਆ ਦਿੱਤੀਆਂ ਜਾਣਗੀਆਂ : ਐਸਡੀਐਮ
ਜਗਰਾਓਂ, 24 ਫਰਵਰੀ 2021 - ਨਗਰ ਕੌਂਸਲ ਜਗਰਾਓਂ ਵਿਖੇ ਹੁਣ ਨਵੇਂ 23 ਕੌਂਸਲਰ ਆ ਗਏ ਹਨ ਅਤੇ ਅੱਜ ਓਨਾ ਨਾਲ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਅਤੇ ਈਓ ਸੰਜੇ ਬੰਸਲ ਨੇ ਮੀਟਿੰਗ ਕੀਤੀ। ਇਸ ਮੌਕੇ ਐਸਡੀਐਮ ਅਤੇ ਈਓ ਵਲੋਂ ਕੌਂਸਲਰਾਂ ਨੂੰ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਜਾਵੇਗੀ। ਓਨਾ ਕੌਂਸਲਰਾਂ ਨੂੰ ਕਿਹਾ ਕਿ ਆਪਣੇ ਏਰੀਆ ਦੇ ਵਿਕਾਸ ਲਈ ਜੋ ਵੀ ਕਦਮ ਚੁੱਕਣੇ ਹੋਣ ਉਹ ਪੂਰਾ ਸਹਿਯੋਗ ਕਰਨਗੇ।
ਇਸ ਮੌਕੇ ਈਓ ਸੰਜੇ ਬਾਂਸਲ ਨੇ ਕਿਹਾ ਕਿ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਲਾਭ ਪਾਤਰੀਆਂ ਦੇ ਕਾਰਡ ਬਣਾਉਣ ਸੰਬੰਧੀ ਹਿਦਾਇਤਾਂ ਅਨੁਸਾਰ ਡੀਸੀ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਕਾਮਨ ਸਰਵਿਸ ਸੈਂਟਰ 28 ਤਾਰੀਖ ਤਕ ਕੈੰਪ ਲਗਾਏ ਜਾ ਰਹੇ ਹਨ ਅਤੇ ਜਨਤਾ ਓਨਾ ਦਾ ਫਾਇਦਾ ਜਰੂਰ ਲਵੇ। ਇਸ ਮੌਕੇ ਕੌਂਸਲਰ ਅਤੇ ਨਗਰ ਕੌਂਸਲ ਦੇ ਕਈ ਮੁਲਾਜਮ ਮੌਕੇ 'ਤੇ ਹਾਜਰ ਰਹੇ।