ਲਾਲ ਕਿਲ੍ਹੇ ਦੇ ਗੁੰਬਦ ’ਤੇ ਚੜ੍ਹਨ ਵਾਲਾ ਨੌਜਵਾਨ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ
ਨਵੀਂ ਦਿੱਲੀ, 23 ਫਰਵਰੀ, 2021 : ਦਿੱਲੀ ਪੁਲਿਸ ਨੇ ਜਸਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ’ਤੇ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਗੁੰਬਦ ’ਤੇ ਚੜ੍ਹਿਆ ਸੀ। ਉਹ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਉਸਦੇ ਹੱਥ ਵਿਚ ਸਟੀਲ ਦੀ ਰਾਡ ਸੀ ਤੇ ਉਸਦਾ ਮਕਸਦ ਭੜਕਾਊ ਜਾਪਦਾ ਸੀ।