ਅੰਮ੍ਰਿਤਸਰ, 28 ਜਨਵਰੀ 2021 - ਪਿੰਡ ਡਿਹਰੀ ਵਾਲ ਵਿਖੇ ਡਾ. ਸੁਖਵੀਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ, ਬਾਗਬਾਨੀ ਵਿਭਾਗ ਅੰਮਿ੍ਰਤਸਰ ਦੇ ਸਹਿਯੋਗ ਨਾਲ ਖੁੰਬਾਂ ਦੀ ਟ੍ਰੇਨਿੰਗ ਸਬੰਧੀ ਇਕ ਰੋਜ਼ਾ ਕੈਂਪ ਲਗਾਇਆ ਗਿਆ। ਜਿਸ ਵਿੱਚ ਬਲਾਕ ਤਰਸਿੱਕਾ ਦੇ ਲਗਭਗ 50 ਆਂਗਣਵਾੜੀ ਵਰਕਰ ਅਤੇ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੇ ਭਾਗ ਲਿਆ। ਜਿਸ ਵਿੱਚ ਡਾ. ਸੁਖਵੀਰ ਸਿੰਘ ਨੇ ਕਿਹਾ ਕਿ ਮੋਜੂਦਾ ਸਮੇਂ ਨੂੰ ਦੇਖਦੇ ਹੋਏ ਖੇਤੀ ਸਬੰਧੀ ਛੋਟੇ ਛੋਟੇ ਕਿੱਤੇ ਜਿਵੇਂ ਖੁੰਬਾਂ ਦੀ ਖੇਤੀ ਅਤੇ ਸ਼ਹਿਦ ਦੀ ਮੱਖੀ ਪਾਲਣ, ਮੱਛੀ ਪਾਲਣ ਸਬੰਧੀ ਕੀਤੇ ਆਦਿਕ ਅਪਨਾਉਣ ਦੀ ਲੋੜ ਹੈ।
ਬਲਜੀਤ ਸਿੰਘ ਜੋ ਕਿ ਪਿੰਡ ਡਿਹਰੀਵਾਲ ਵਿਖੇ ਖੁੰਬਾਂ ਦੀ ਖੇਤੀ ਕਰਦੇ ਹਨ। ਉਨਾਂ ਵੱਲੋਂ ਦੱਸਿਆ ਗਿਆ ਕਿ ਇਸ ਕੰਮ ਨੂੰ ਘੱਟ ਲਾਗਤ ਵਿੱਚ ਕਿਸ ਤਰੀਕੇ ਨਾਲ ਇਹ ਖੇਤੀ ਕੀਤੀ ਜਾ ਸਕਦੀ ਹੈਅੰਮ੍ਰਿਤਸਰ ਕੁਲਵਿੰਦਰ ਸਿੰਘ ਇਸ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ।
ਡਾ. ਤਨੂਜਾ ਗੋਇਲ ਸੀ.ਡੀ.ਪੀ.ਓ. ਤਰਸਿੱਕਾ ਵੱਲੋਂ ਦੱਸਿਆ ਗਿਆ ਕਿ ਸਾਨੂੰ ਅਜਿਹੇ ਕਿੱਤੇ ਅਪਨਾਉਂਣੇ ਚਾਹੀਦੇ ਹਨ ਜਿਸ ਨਾਲ ਅਸੀਂ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਚੁੱਕ ਸਕਦੇ ਹਨ। ਜੇਕਰ ਕੋਈ ਉਨਾਂ ਦੇ ਪਿੰਡ ਵਿੱਚ ਇਸ ਤਰਾਂ ਦੀ ਟ੍ਰੇਨਿੰਗ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ ਟ੍ਰੇਨਿੰਗ ਕਰਵਾਈ ਜਾ ਸਕਦੀ ਹੈ। ਡਾ. ਸੁਖਵੀਰ ਸਿੰਘ ਬਾਗਬਾਨੀ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਵਿਭਾਗ ਵੱਲੋਂ ਅਜਿਹੇ ਟ੍ਰੇਨਿੰਗ ਕੈਂਪ ਅੰਮਿ੍ਰਤਸਰ ਦੇ ਵੱਖ -ਵੱਖ ਬਲਾਕਾਂ ਵਿਚ ਵੀ ਕਰਵਾਏ ਜਾਣੇ ਹਨ। ਮੌਕੇ ਤੇ ਬਲਾਕ ਤਰਸਿੱਕਾ ਦੇ ਸੁਪਰਵਾਈਜ਼ਰ ਸੁਰਿੰਦਰ ਕੌਰ ਅਤੇ ਰਣਜੀਤ ਕੌਰ ਹਾਜਰ ਸੀ।