ਅਸ਼ੋਕ ਵਰਮਾ
ਬਠਿੰਡਾ, 28 ਜਨਵਰੀ 2021 - ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ 29 ਜਨਵਰੀ ਨੂੰ ਟੀਚਰਜ਼ ਹੋਮ ਵਿਖੇ ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰ ਕਰਵਾਉਣ ਦਾ ਫੈਸਲਾ ਕੀਤਾ ਹੈ। ਸਭਾ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ ਅਤੇ ਸਕੱਤਰ ਡਾ. ਜਸਪਾਲਜੀਤ ਨੇ ਦੱਸਿਆਹ ਕਿ ਇਸ ਸਮਾਰੋਹ ਵਿਚ ਅਮਰ ਸਿੰਘ ਸਿੱਧੂ ਦੀ ਨਵੀਂ ਕਾਵਿ- ਪੁਸਤਕ ‘ਕੱਚ ਦੀ ਝਾਂਜਰ‘, ਉਹਨਾਂ ਦੀ ਵਾਰਤਕ ਪੁਸਤਕ ‘ਬਾਬਾਣੀਆਂ ਕਹਾਣੀਆਂ’ ਦਾ ਦੂਜਾ ਅਡੀਸ਼ਨ ਅਤੇ ਤਰਨਦੀਪ ਦਿਓਲ, ਨਿਊਜੀਲੈਂਡ ਦੀ ਕਾਵਿ ਪੁਸਤਕ/ ‘ਸੁਪਨ- ਸਕੀਰੀ‘ ਰਿਲੀਜ਼ ਕੀਤੀਆਂ ਜਾਣਗੀਆਂ।
ਅਮਰ ਸਿੰਘ ਸਿੱਧੂ ਦੀ ਕਾਵਿ ਪੁਸਤਕ ਤੇ ਅਲੋਚਕ ਡਾ ਅਰਵਿੰਦਰ ਕੌਰ ਕਾਕੜਾ ਅਤੇ ਜਗਮੀਤ ਹਰਫ, ਵੱਲੋਂ ਪੇਪਰ ਪੜਿਆ ਜਾਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਪ੍ਰੋਗਰਾਮ ਦੀ ਪ੍ਰਧਾਨਗੀ ਅਤੇ ਪਰਮਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਦੂਜੇ ਸ਼ੈਸਨ ਵਿਚ ਹਾਜਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਕਵੀ ਕਿਸਾਨੀ ਸੰਘਰਸ਼ ਨਾਲ ਸਬੰਧਤ ਆਪਣੀਆਂ ਰਚਨਾਵਾਂ ਸੁਨਾਉਣਗੇ। ਇਸ ਸਮੇਂ ਸਭਾ ਦੇ ਸਰਪ੍ਰਸਤ ਡਾ. ਅਜੀਤਪਾਲ ਸਿੰਘ, ਸੁਖਦਰਸ਼ਨ ਗਰਗ, ਅਮਰਜੀਤ ਹਰੜ, ਰਾਜਦੇਵ ਕੌਰ ਸਿੱਧੂ, ਜਗਨ ਨਾਥ, ਜਗਮੇਲ ਜਠੌਲ, ਦਵੀ ਸਿੱਧੂ ਅਤੇ ਕੰਵਲਜੀਤ ਕੁਟੀ ਹਾਜਰ ਸਨ।