ਨਵਾਂ ਸ਼ਹਿਰ 25 ਜਨਵਰੀ 2021: ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਾਰਥਕ ਕਰਨ ਲਈ ਅੱਜ ਮਿਤੀ 25 ਜਨਵਰੀ ਦਿਨ ਸੋਮਵਾਰ ਨੂੰ ਇਕ ਅਹਿਮ ਮੀਟਿੰਗ ਜ਼ਿਲ੍ਹਾ ਮੇਂਟਰ ਕੰਪਿਊਟਰ ਸਾਇੰਸ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਯੂਨਸ ਖੋਖਰ ਅਤੇ ਬੰਗਾ ਤੇ ਔੜ ਬਲਾਕ ਦੇ ਬੀ.ਐਮ. ਸਾਹਿਬਾਨ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਗਈ। ਜਿਸ ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ ਅਧੀਨ 8ਵੀਂ ਅਤੇ 10ਵੀਂ ਅਤੇ 12ਵੀਂ ਕਲਾਸ ਦੇ 40 % ਤੋਂ ਘੱਟ ਵਾਲੇ ਵਿਦਿਆਰਥੀਆਂ ਵਿਚ ਸੁਧਾਰ ਲਿਆਉਣ ਲਈ ਵਿਦਿਆਰਥੀਆਂ ਦੀਆਂ ਲਿਸਟਾਂ ਤਿਆਰ ਕਰਨੀਆਂ, ਵਿਦਿਆਰਥੀਆਂ ਨੂੰ ਬਣੇ ਗਰੁੱਪ ਵਿੱਚ ਐਡ ਕਰਵਾਉਣਾ, ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਅਡਾਪਟ ਕਰਨਾ ਇਸ ਤੋਂ ਇਲਾਵਾ ਅਧਿਆਪਕਾਂ ਵੱਲੋਂ ਆਪਣੇ ਵਿਸ਼ੇ ਨੂੰ ਬੇਹਤਰੀਨ ਬਣਾਉਣ ਲਈ ਵਾਧੂ ਕਲਾਸ ਲਗਾਉਣ ਲਈ ਪ੍ਰੇਰਿਤ ਕੀਤਾ। ਡੀ਼ ਐਮ ਸਾਹਿਬ ਨੇ ਇਹ ਵੀ ਦੱਸਿਆ ਪੜਾਈ ਦੇ ਨਾਲ ਨਾਲ ਕੰਪਿਊਟਰ ਲੈਬ ਨੂੰ ਸੁੰਦਰ ਬਣਾਉਣ ਲਈ ਕੀ ਕੀ ਉਪਰਾਲੇ ਕੀਤੇ ਜਾ ਸਕਦੇ ਹਨ ਦੇ ਬਾਰੇ ਚਾਨਣਾ ਪਾਇਆ ਅਤੇ ਕੰਪਿਊਟਰ ਅਧਿਆਪਕਾਂ ਨੂੰ ਕਿਸੇ ਵੀ ਤਰਾਂ ਦੇ ਸਹਿਯੋਗ ਦੇਣ ਲਈ ਕਿਹਾ ਗਿਆ। ਮੀਟਿੰਗ ਦੇ ਅੰਤ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ ਇਸ ਮੀਟਿੰਗ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ ਜਿਨਾ ਦਾ ਜਵਾਬ ਡੀ.ਐਮ ਸਾਹਿਬ ਸ੍ਰੀ ਯੂਨਸ ਖੋਖਰ ਵੱਲੋਂ ਬਹੁਤ ਹੀ ਸਰਲ ਅਤੇ ਸਾਰਥਕ ਢੰਗ ਨਾਲ ਦਿੱਤਾ।
ਇਸ ਮੀਟਿੰਗ ਵਿਚ ਡੀ.ਐਮ. ਸ੍ਰੀ ਯੂਨਸ ਖੋਖਰ , ਬੰਗਾ ਬਲਾਕ ਦੇ ਬੀ.ਐਮ. ਸ੍ਰੀ ਲਖਵਿੰਦਰ ਕੁਮਾਰ ਔੜ ਬਲਾਕ ਬੀ.ਐਮ ਬਲਜੀਤ ਤੋਂ ਇਲਾਵਾ ਕੰਪਿਊਟਰ ਅਧਿਆਪਕ ਹਾਜ਼ਰ ਸਨ।